ਪੰਨਾ:ਸਾਂਝੇ ਸਾਹ ਲੈਂਦਿਆਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੜਕ ਦੇ ਖੱਬੇ ਹੱਥ
ਹਰਿਆਲੀ ਹੈ
ਜਿਥੇ ਰੁੱਖਾਂ ਦੀ
ਇਕ ਲੰਬੀ ਕਤਾਰ ਨਜ਼ਰ ਆਉਂਦੀ ਹੈ
ਰੁੱਖ ਵੀ
ਮੇਰੇ ਨਾਲੋ-ਨਾਲ ਤੁਰਦੇ ਰਹੇ ਹਨ
ਇਹ ਮੈਨੂੰ
ਸੜਕ ਨੇ ਹੀ ਦੱਸਿਆ ਹੈ...

ਸੜਕ ਦੇ ਸੱਜੇ ਹੱਥ
ਦੇਸ਼ ਕਾਲ ਵਸਦਾ ਹੈ
ਜਿਥੇ ਬੋਧੀ ਮੰਦਰਾਂ ਦੀਆਂ
ਸੁਖ਼ਦ ਸਮੋਹਕ ਘੰਟੀਆਂ
ਤੋਂ ਲੈ ਕੇ
ਗੁਲਾਮਾਂ ਦੀਆਂ ਮੰਡੀਆਂ ਦਾ
ਦੁਖਦ ਸ਼ੋਰ ਜਾਰੀ ਹੈ...

ਮੈਂ ਆਪਣੇ ਹਿੱਸੇ ਦਾ
ਅੱਧਾ ਮੀਲ
ਹਾਲੇ ਤਹਿ ਕਰਨਾ ਹੈ...

ਸਾਂਝੇ ਸਾਹ ਲੈਂਦਿਆਂ/ 25