ਪੰਨਾ:ਸਾਂਝੇ ਸਾਹ ਲੈਂਦਿਆਂ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਰਾਹੇ 'ਤੇ

ਮੈਂ ਜੰਗਲ ਵਿਚ ਭਟਕ ਗਿਆ ਸਾਂ...

ਉਹ ਮਿਲੀ ਤਾਂ
ਭਟਕਣ ਪਤਾ ਨਹੀਂ ਕਦੋਂ
ਸਫ਼ਰ ਵਿਚ ਬਦਲ ਗਈ...

ਉਸ ਦਾ ਸਾਥ ਸੀ
ਪਰ ਉਸ ਨੇ
ਕੁਝ ਵੀ ਨਹੀਂ ਸੀ ਕਿਹਾ...

ਉਸ ਦਾ ਹੋਣਾ ਹੀ ਕਾਫ਼ੀ ਸੀ

ਖੜ-ਖੜ ਕਰਦੇ ਪੱਤੇ
ਉਦਾਸ ਨਦੀ
ਖੂੰਖਾਰ ਜਾਨਵਰ
ਤੁਰਸ਼ ਹਵਾ
ਬੇਚੈਨ ਲੱਕੜਹਾਰੇ
ਤੇ ਮੇਰਾ ਕਾਹਲਾ ਮਨ

ਸਾਰੇ ਹੀ ਸਹਿਜ ਸ਼ਾਂਤ
ਹੋਣ ਲੱਗੇ ਸਨ

26/ ਸਾਂਝੇ ਸਾਹ ਲੈਂਦਿਆਂ