ਪੰਨਾ:ਸਾਂਝੇ ਸਾਹ ਲੈਂਦਿਆਂ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਲੇ ਕੁਝ ਕਦਮ ਹੀ ਤੁਰੇ ਸਾਂ
ਕਿ ਉਤਸੁਕਤਾ ਵਸ
ਮੈਥੋਂ ਕਿਹਾ ਗਿਆ ਸੀ——
"ਤੇਰਾ ਪਿਆਰ ਮੈਨੂੰ
ਬੁੱਧ ਨਗਰੀ ਤਕ
ਜਾਣ ਵਾਲਾ ਸ਼ਾਰਟ-ਕੱਟ ਲਗਦਾ ਹੈ..."

ਉਹ ਕੁਝ ਨਾ ਬੋਲੀ
ਬਸ ਇਕ ਮੁੱਠੀ ਭਰ ਚਾਨਣ
ਆਪਣੇ ਜਿਸਮ ਦੀ ਅਕਾਸ਼-ਗੰਗਾ 'ਚੋਂ
ਮੇਰੇ ਵੱਲ ਡੋਲ੍ਹ ਦਿੱਤੀ...

ਮੈਂ ਤਾਰਿਕਾ-ਮੰਡਲ 'ਚ
ਸਰਘੀ ਦਾ ਤਾਰਾ ਬਣ
ਟਿਮਟਿਮਾਉਣ ਲੱਗਾ ਸਾਂ...

ਮੈਂ ਆਪਣੀ ਸੱਜਰੀ ਆਭਾ ਨੂੰ
ਸੰਭਾਲਦਾ
ਉਸ ਦੇ ਮਗਰ ਹੋ ਤੁਰਿਆ

ਕੁਝ ਕਦਮ ਹੋਰ
ਮੈਥੋਂ ਚੁੱਪ ਨਾ ਰਿਹਾ ਗਿਆ

ਸਾਂਝੇ ਸਾਹ ਲੈਂਦਿਆਂ/ 27