ਪੰਨਾ:ਸਾਂਝੇ ਸਾਹ ਲੈਂਦਿਆਂ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਕਿਹਾ,
"ਦੇਖ!
ਤੇਰੇ ਹੋਣ ਨਾਲ ਹੀ
ਇਕਸੁਰ ਹੋਣ ਲਗਦੀ ਹੈ ਕਾਇਨਾਤ..."

ਜੁਆਬ ਵਿਚ
ਉਸ ਨੇ ਆਪਣੀ ਚੁੱਪ ਨੂੰ
ਕੈਨਵਸ 'ਤੇ ਖਿਲਾਰ ਦਿੱਤਾ ਸੀ...

ਬੱਚੇ ਗੁਬਾਰਿਆਂ ਮਗਰ ਦੌੜਨ ਲੱਗੇ
ਪੰਛੀ ਮਹਾਂਨਗਰ 'ਚ ਉਤਰਨ ਲੱਗੇ
ਇਮਾਰਤਾਂ ਨੇ ਇਕ ਦੂਜੇ ਨਾਲ ਹੱਥ ਮਿਲਾਏ
ਬੁੱਧ ਘਾਹ 'ਤੇ ਆਣ ਲੇਟਿਆ ਸੀ...

ਮੈਂ ਖੁਸ਼ੀ ਨਾਲ
ਕੂਕ ਉਠਿਆ ਸੀ
"ਆ ਉਤਸਵ ਮਨਾਈਏ
ਅੱਜ ਨੂੰ ਸ਼ਰਾਬ 'ਚ ਘੋਲ ਪੀ ਲਈਏ
'ਹੁਣ ਤੇ ਇਥੇ' ਵਾਲੇ ਘੁੰਗਰੂ
ਪੈਰਾਂ ਨਾਲ ਬੰਨ੍ਹ
ਨੱਚੀਏ-ਗਾਈਏ..."

28/ ਸਾਂਝੇ ਸਾਹ ਲੈਂਦਿਆਂ