ਪੰਨਾ:ਸਾਂਝੇ ਸਾਹ ਲੈਂਦਿਆਂ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਸਿਰਫ਼ ਏਨਾ ਹੀ ਬੋਲੀ——
"ਮਨ ਨੂੰ ਕਾਬੂ ਕਰ
ਸਫ਼ਰ ਅਤੇ ਦਿਸ਼ਾ 'ਤੇ ਧਿਆਨ ਧਰ
ਤੇ ਤੁਰਿਆ ਚੱਲ..."

ਮੈਂ ਕਿਹਾ——
"ਮੌਸਮ ਸੋਹਣਾ ਹੈ
ਰਾਹ ਸਾਫ਼ ਹਨ
ਅੱਜ ਦਾ ਦਿਨ ਸਾਡੀ ਮੁੱਠੀ 'ਚ ਹੈ
ਤੇਰਾ ਹੱਥ ਮੇਰੇ ਹੱਥਾਂ 'ਚ ਹੈ
ਫਿਰ
ਸਫ਼ਰ ਤੇ ਦਿਸ਼ਾ ਦਾ ਫ਼ਿਕਰ...?"

ਉਸ ਦੀ ਆਵਾਜ਼
ਹੋਰ ਵੀ ਕੋਮਲ ਹੋ ਗਈ
ਤੇ ਸ਼ਬਦ ਹੋਰ ਵੀ ਬੇਲਾਗ...
"ਇਥੇ ਤਕ ਸਫ਼ਰ ਸਾਂਝਾ ਸੀ
ਹੁਣ ਮੈਂ ਉਪਰ ਵੱਲ ਜਾਣਾ ਹੈ
ਤੇ ਤੂੰ ਹੇਠਾਂ ਵੱਲ...

ਮੈਂ ਹਾਲੇ ਪਰਬਤ ਦੀ ਟੀਸੀ 'ਤੇ
ਫੁੱਲਾਂ ਨੂੰ ਜਿਉਣਾ ਹੈ...

ਸਾਂਝੇ ਸਾਹ ਲੈਂਦਿਆਂ/ 29