ਪੰਨਾ:ਸਾਂਝੇ ਸਾਹ ਲੈਂਦਿਆਂ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਭੋਗੀ-ਜੋਗੀ
ਜਿਸ ਨੇ ਪਹਾੜ-ਘਾਟੀ ਉਤਰ
ਬੁੱਢੇ ਚਰਖ਼ੇ ਦੀ ਘੂਕ ਚੁੱਪ ਕਰਵਾਉਣੀ ਹੈ
ਫਿਰ
ਉਮਰਾਂ ਦੀ ਪੋਥੀ ਨੂੰ
ਮਹਾਂਸਾਗਰ ਦੇ ਹਵਾਲੇ ਕਰਨਾ ਹੈ..."

ਉਸ ਦੇ ਇਨ੍ਹਾਂ ਬੋਲਾਂ ਨੇ
ਮੇਰੀ ਅੱਧਸੁੱਤੀ ਬਿਰਤੀ ਨੂੰ
ਝੰਜੋੜਿਆ ਸੀ——

ਮੈਂ ਮੁੜ
ਕਿਸੇ ਘਣੇ ਜੰਗਲ ਵਿਚ ਭਟਕ ਗਿਆ ਸਾਂ
ਮੇਰਾ ਸਫ਼ਰ
ਭਟਕਣ 'ਚ ਬਦਲ ਰਿਹਾ ਸੀ...

ਮੈਂ ਸਹਿਮ ਕੇ
ਚੁਫ਼ੇਰੇ ਦੇਖਿਆ ਸੀ
ਬੇਬਸੀ ਧੁੰਦ ਵਾਂਗ
ਗਹਿਰੀ ਹੋ ਰਹੀ ਸੀ

30/ ਸਾਂਝੇ ਸਾਹ ਲੈਂਦਿਆਂ