ਪੰਨਾ:ਸਾਂਝੇ ਸਾਹ ਲੈਂਦਿਆਂ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਹ-ਕਾਮ-ਮਮਤਾ 'ਚ ਲਬਰੇਜ਼
ਮੇਰਾ ਆਪਾ ਉਸ ਵੱਲ ਅਹੁਲਿਆ ਸੀ

ਪਰ ਉਹ
ਦੂਰ ਦਿਸਹੱਦੇ 'ਤੇ
ਹਰੀ ਭਰੀ ਟੀਸੀ ਤਕ ਜਾਂਦੇ
ਨਵੇਂ ਰਾਹਾਂ ਵੱਲ
ਵਧ ਰਹੀ ਸੀ...

ਪਰ ਮੇਰੇ ਮੂਹਰੇ ਤਾਂ
ਪਤਝੜ ਫੈਲ ਰਹੀ ਸੀ
ਮੈਂ ਟਹਿਣੀ ਨੂੰ
ਚਿੰਬੜੇ ਆਖ਼ਰੀ ਪੱਤੇ ਵਾਂਗ
ਥਰ-ਥਰਾ ਰਿਹਾ ਸਾਂ...

ਇਸੇ ਪਲ ਅਚਾਨਕ
ਮੇਰੀ ਸਿਮਰਤੀ ਵਿਚ
ਉਸ ਦਾ ਪਿਆਰ ਉਭਰਿਆ ਸੀ
ਇਕ ਆਵਾਜ਼ ਸੁਣਾਈ ਦਿੱਤੀ ਸੀ——
"ਤੇਰਾ ਪਿਆਰ ਮੈਨੂੰ

ਸਾਂਝੇ ਸਾਹ ਲੈਂਦਿਆਂ/ 31