ਪੰਨਾ:ਸਾਂਝੇ ਸਾਹ ਲੈਂਦਿਆਂ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਦੇ ਉਡੀਕ

ਕਰਦੇ ਨੇ ਉਡੀਕ ਰਾਹ
ਅਣਚਾਹੇ ਸਫ਼ਰਾਂ 'ਤੇ ਤੁਰ ਗਏ
ਮੁਸਾਫ਼ਰਾਂ ਦੇ ਪਰਤਣ ਦੀ

ਕਰਦੇ ਨੇ ਉਡੀਕ ਬੱਚੇ
ਮਾਵਾਂ-ਮਿਠਾਈਆਂ ਦੀ
ਤਿਉਹਾਰਾਂ-ਗੁਬਾਰਿਆਂ ਦੀ

ਕਰਦੇ ਨੇ ਉਡੀਕ ਰੁੱਖ
ਇਕ ਤੋਂ ਬਾਅਦ ਦੂਸਰੀ ਰੁੱਤ ਦੀ

ਕਰਦੇ ਨੇ ਉਡੀਕ ਕੈਨਵਸ
ਤਸਵੀਰਾਂ ਦੇ ਮੋਹ 'ਚ ਡੁੱਬੇ
ਰੰਗਾਂ ਅਤੇ ਪੋਟਿਆਂ ਦੀ

ਕਰਦੇ ਨੇ ਉਡੀਕ ਸੁਪਨੇ
ਅੱਧੀਆਂ ਅਧੂਰੀਆਂ ਮੁਲਾਕਾਤਾਂ ਨੂੰ
ਚਰਮ-ਸੀਮਾਵਾਂ 'ਚ ਬਦਲਦੇ ਦੇਖਣ ਦੀ

ਕਰਦੇ ਨੇ ਉਡੀਕ ਗੀਤ

ਸਾਂਝੇ ਸਾਹ ਲੈਂਦਿਆਂ/ 33