ਪੰਨਾ:ਸਾਂਝੇ ਸਾਹ ਲੈਂਦਿਆਂ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੋਹ ਮਾਰੇ ਦਿਲਾਂ ਵਿਚ
ਬਾਰ ਬਾਰ ਥਿਰਕਣ ਦੀ

ਕਰਦੇ ਨੇ ਉਡੀਕ ਬੀਜ
ਧੁੱਪਾਂ, ਮੀਹਾਂ, ਪਸੀਨਿਆਂ ਰਾਹੀਂ
ਹਵਾਵਾਂ ਤਕ ਪਹੁੰਚਣ ਦੀ

ਕਰਦੇ ਨੇ ਉਡੀਕ
ਦਿਨ ਰਾਤ
ਬੇੜੀਆਂ ਕਿਨਾਰੇ
ਚੁੱਪ ਸ਼ਬਦ
ਪਰਬਤ ਬੱਦਲ
ਦੇਰ ਤਕ ਇਕ ਦੂਸਰੇ ਦੀ
ਚੁੱਪ-ਚਾਪ, ਸ਼ਾਂਤ-ਚਿੱਤ

ਰਾਹ, ਬੱਚੇ, ਰੁੱਖ, ਕੈਨਵਸ
ਸੁਪਨੇ, ਗੀਤ, ਬੀਜ, ਦਿਨ-ਰਾਤ
ਬੇੜੀਆਂ-ਕਿਨਾਰੇ, ਚੁੱਪ-ਸ਼ਬਦ
ਅਤੇ ਪਰਬਤ ਬੱਦਲ
ਸਾਰੇ ਦੇ ਸਾਰੇ

34/ ਸਾਂਝੇ ਸਾਹ ਲੈਂਦਿਆਂ