ਪੰਨਾ:ਸਾਂਝੇ ਸਾਹ ਲੈਂਦਿਆਂ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਧ ਦੀ ਗੋਦ ਤਕ

ਘਰੋਂ ਤੁਰਿਆ ਤਾਂ
ਰਾਹਾਂ 'ਤੇ ਨਿੱਘੀ ਧੁੱਪ ਦਾ ਸੁੱਖ ਸੀ
ਕਿਨਾਰਿਆਂ 'ਤੇ
ਉੱਗੇ ਫੁੱਲਾਂ ਦੀ ਮਹਿਕ ਅਮੁੱਕ ਸੀ

ਪਲ ਪਲ
'ਸਤਿ ਸ਼ਿਵ ਸੁੰਦਰ' ਦੇ ਪਰਿੰਦੇ
ਸਿਰ ਤੇ ਚਹਿਕ ਰਹੇ ਸਨ

ਮੈਂ ਕੁਝ ਕਦਮ ਹੀ ਤੁਰਿਆ ਸਾਂ
ਕਿ ਪਹਿਲੇ ਮੋੜ 'ਤੇ ਮਿੱਤਰ
ਕਿਸੇ ਦਰਵੇਸ਼ ਵਾਂਗ ਖੜ੍ਹਿਆ ਨਜ਼ਰ ਆਇਆ ਸੀ

ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ
ਉਹ ਬੋਲਿਆ ਸੀ——
"ਰਿਸ਼ਤਿਆਂ ਦੀ ਸ਼ਤਰੰਜ
ਤਾਂ ਭਰਮ ਸੀ
ਮਿੱਟੀ ਦੇ ਜਾਗਣ ਅਤੇ ਸੌਣ ਵਿਚਕਾਰ
ਜੋ ਕੁਝ ਵੀ ਸੀ
ਉਹ ਜੀਵਨ ਸੀ...

36/ ਸਾਂਝੇ ਸਾਹ ਲੈਂਦਿਆਂ