ਪੰਨਾ:ਸਾਂਝੇ ਸਾਹ ਲੈਂਦਿਆਂ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਉਸ ਦੇ ਕਹੇ
ਸਿੱਧ-ਪੱਧਰੇ ਸੱਚ ਨੂੰ
ਆਪਣੇ ਕਣ-ਕਣ 'ਚ ਉਤਰਦੇ ਦੇਖ ਕੇ
ਸਹਿਮ ਗਿਆ ਸਾਂ
ਅਤੇ ਕਾਹਲੀ ਨਾਲ ਅਗਲੇ ਰਾਹ 'ਤੇ
ਦੌੜਨ ਲੱਗਾ ਸਾਂ

ਅਗਲੇ ਮੋੜ 'ਤੇ ਉਹ ਕੁੜੀ
ਮੁਹੱਬਤ ਦੀ ਵਿਸਮਾਦੀ ਗੂੰਜ ਬਣ ਕੇ
ਫੈਲ ਰਹੀ ਸੀ

ਉਸ ਦੀ ਛਾਤੀ 'ਚੋਂ
ਉੱਭਰ ਰਹੀ ਸਤਰੰਗੀ ਪੀਂਘ ਨੇ
ਅਸਮਾਨ ਰੁਸ਼ਨਾਅ ਦਿੱਤਾ ਸੀ

ਇਕ ਤੋਂ ਬਾਅਦ ਇਕ ਅਕਾਰ
ਉਸ ਦੀ ਸੂਖ਼ਮ ਕਾਇਆ ਦੀ
ਰੰਗਮਈ ਪੀਂਘ ਦੇ ਹੁਲਾਰੇ ਨਾਲ
ਮਸਤੀ ਵਿਚ ਡੁੱਬ ਰਹੇ ਸਨ

ਸਾਂਝੇ ਸਾਹ ਲੈਂਦਿਆਂ/ 37