ਪੰਨਾ:ਸਾਂਝੇ ਸਾਹ ਲੈਂਦਿਆਂ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਮੈਨੂੰ ਤਾਂ
ਉਸ ਦੇ ਭੋਲੇ ਪ੍ਰੇਮੀ ਦਾ ਹੀ
ਉਥੇ ਹੋਣਾ ਗਵਾਰਾ ਨਹੀਂ ਸੀ

ਦੂਰ ਆਕਾਸ਼ 'ਚੋਂ
ਇਕ ਦੈਵੀ ਆਵਾਜ਼ ਗੂੰਜੀ ਸੀ——
"ਸੁੱਖ ਦੁੱਖ
ਮਸਤੀ ਭਟਕਣ
ਰਾਗ ਰੌਲਾ
ਅਪਣੱਤ ਈਰਖਾ...
ਇਹ ਸਾਰੇ ਤੇਰੀ ਮੁੱਠੀ ਦੇ
ਸੱਖਣੇਪਣ ਤੋਂ ਵੱਧ ਕੁਝ ਨਹੀਂ
ਤੂੰ ਮੁੱਠੀ ਨੂੰ ਖੋਲ੍ਹਣ ਸਮੇਂ
ਜ਼ਰਾ ਚੇਤੰਨ ਰਿਹਾ ਕਰ"

ਮੈਂ ਖ਼ਾਮੋਸ਼ੀ ਦਾ ਪੱਲਾ ਫੜ੍ਹ
ਕਿਸੇ ਅਗਲੇ ਰਾਹ 'ਤੇ ਤੁਰ ਪਿਆ ਸੀ
ਅਗਲੇ ਮੋੜ 'ਤੇ ਉਹ ਆਦਿ-ਨਾਰੀ
ਜੰਗਲੀ ਪੌਣ ਵਾਂਗ ਨੱਚ ਰਹੀ ਸੀ

38/ ਸਾਂਝੇ ਸਾਹ ਲੈਂਦਿਆਂ