ਪੰਨਾ:ਸਾਂਝੇ ਸਾਹ ਲੈਂਦਿਆਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਦੀਆਂ ਅੱਖਾਂ ਵਿਚ
ਮਾਸੂਮੀਅਤ ਦਾ ਨੀਲਾ ਆਕਾਸ਼
ਮਹਿਕ ਰਿਹਾ ਸੀ

ਉਹ ਹੱਸਦੀ ਤਾਂ
ਤਿਤਲੀਆਂ ਦਾ ਝੁੰਡ
ਉਸ ਨੂੰ ਘੇਰ ਲੈਂਦਾ ਸੀ

ਮੈਂ ਵਜਦ ਵਿਚ ਆ ਕੇ
ਉਸ ਦੇ ਹੱਥਾਂ ਨੂੰ ਚੁੰਮ ਲਿਆ ਸੀ

ਦੂਰ ਦਿਸਹੱਦਿਆਂ 'ਤੇ
ਕੁਦਰਤ ਮੇਰੇ ਵੱਲ ਦੇਖ ਕੇ ਹੱਸੀ ਸੀ

ਜਿਵੇਂ ਕਹਿ ਰਹੀ ਹੋਵੇ——
"ਰੁਕ ਕਿਉਂ ਗਿਆ ਏਂ!
ਸੀਮਾਵਾਂ ਤੋਂ ਪਾਰ ਉਤਰ
ਤੇਰੀ ਮੁਹੱਬਤ ਹੀ ਤੇਰਾ ਸਹਿਜ ਹੈ
ਜਿਸ ਵਿਚ ਡੁੱਬਣਾ ਹੀ
ਡਰ ਮੁਕਤ ਨਿਰਵਾਣ ਹੈ..."

ਸਾਂਝੇ ਸਾਹ ਲੈਂਦਿਆਂ/ 39