ਪੰਨਾ:ਸਾਂਝੇ ਸਾਹ ਲੈਂਦਿਆਂ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਕੋਈ ਖਾਧਾ ਜਾ ਰਿਹਾ
ਜੰਗਲੀ ਹਿਰਨ ਸ਼ੇਰ ਦੀ ਅੱਖ
ਅੰਦਰ ਝਾਕਦਾ ਹੈ
ਅਤੇ 'ਉਸ ਪਾਰ' ਦੀ
ਅਥਾਹ ਚੁੱਪੀ ਵਿਚ ਖੁਰਨ ਲਗਦਾ ਹੈ

ਉਂਜ ਹੀ
ਅੱਧਾ ਡਰ, ਅੱਧਾ ਨਸ਼ਾ
ਘੁਲ-ਮਿਲ ਕੇ
ਮੇਰੇ ਬੇਚੈਨ ਵਜੂਦ ਨੂੰ
ਆਪਣੇ ਸੂਰਮਈ ਪਾਸਾਰ ਵਿਚ
ਸਮੇਟ ਰਹੇ ਸਨ
ਸ਼ਾਂਤ ਕਰ ਰਹੇ ਸਨ...

ਕੋਲੋਂ ਹੀ
ਰੇਤ ਵਿਚ ਜਜ਼ਬ ਹੋ ਰਹੀ
ਮੀਂਹ ਦੀ ਇਕ ਬੂੰਦ ਦਾ ਹਉਕਾ
ਮੈਨੂੰ ਸੁਣਾਈ ਦਿੱਤਾ ਸੀ...

ਪਲ ਅਤੇ ਸਦੀਵਤਾ
ਸ਼ਬਦ ਅਤੇ ਚੁੱਪ

40/ ਸਾਂਝੇ ਸਾਹ ਲੈਂਦਿਆਂ