ਪੰਨਾ:ਸਾਂਝੇ ਸਾਹ ਲੈਂਦਿਆਂ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਦਾਸ ਹੋਏ ਕਿਨਾਰੇ
ਤਾਂ ਉਨ੍ਹਾਂ ਦੇਖਿਆ ਸੁਪਨੇ 'ਚ ਉਸਰਦਾ
ਇਕ ਪੁਲ ਨਿਆਰਾ ਤੇ ਪਿਆਰਾ

ਉਦਾਸ ਹੋਈਆਂ ਕਬਰਾਂ
ਤਾਂ ਉਨ੍ਹਾਂ ਦੁਆ ਕੀਤੀ
ਪੁੱਤਾਂ, ਪੋਤਿਆਂ ਤੇ ਪੜਪੋਤਿਆਂ ਲਈ

ਉਦਾਸ ਹੋਇਆ ਇਕ ਦਿਨ ਮੈਂ ਵੀ
ਤਾਂ ਕੀਤੀਆਂ ਗੱਲਾਂ ਮੈਂ ਤੇਰੀਆਂ
ਦੇਰ ਤੀਕ...
ਪੱਥਰਾਂ, ਬਿਰਖ਼ਾਂ, ਪਰਬਤਾਂ
ਪੰਛੀਆਂ, ਫ਼ੌਜੀਆਂ, ਕਿਨਾਰਿਆਂ
ਅਤੇ ਕਬਰਾਂ ਨਾਲ

ਸਾਂਝੇ ਸਾਹ ਲੈਂਦਿਆਂ/ 53