ਪੰਨਾ:ਸਾਂਝੇ ਸਾਹ ਲੈਂਦਿਆਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਤ ਸਾਲ ਦੀ ਇਕ ਕੁੜੀ
ਆਖ਼ਰੀ ਹਿਚਕੀ ਲੈਂਦੀ ਹੈ

ਮਜ਼ਹਬੀ ਜਰਨੈਲ
ਅਤੇ ਨਸਲਬਾਜ਼ ਰਾਸ਼ਟਰਪਤੀ
ਇਕੋ ਹਿਚਕੀ ਦਾ ਅਨੁਵਾਦ
ਵੱਖੋ-ਵੱਖਰੀ ਬੋਲੀ 'ਚ ਕਰਦੇ ਹਨ...
ਨੌਂ ਅਰਬ ਬਾਂਦਰਾਂ ਦੇ
ਪੋਸਟ ਮਾਡਰਨ ਘਰਾਂ ਵਿਚ

ਕਮਰੇ, ਕੁਰਸੀਆਂ
ਭਾਂਡੇ, ਖਿਡੌਣੇ
ਕਪੜੇ, ਖਿੜਕੀਆਂ
ਚਿਹਰੇ ਅਤੇ ਦਿਲ
ਕਾਲਖ਼ ਨਾਲ ਪੋਚੇ ਜਾਂਦੇ ਹਨ

ਮਨੁੱਖਤਾ ਦੇ ਹੱਥ
ਇਤਿਹਾਸ ਦੇ ਦਸਤਾਨੇ ਪਹਿਨ
ਆਪਣੇ ਹੀ ਗਲੇ ਵੱਲ ਵਧਦੇ ਹਨ...

ਗੋਲੀ ਚੱਲਦੀ ਹੈ

ਸਾਂਝੇ ਸਾਹ ਲੈਂਦਿਆਂ/ 55