ਪੰਨਾ:ਸਾਂਝੇ ਸਾਹ ਲੈਂਦਿਆਂ.pdf/54

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਹੈਰਾਨ ਹੋ ਸੋਚਦਾ ਹਾਂ
ਫ਼ੌਜੀ ਵਰਦੀ 'ਚ ਲੁਕੇ
ਜਾਂ ਹਨੇਰੀ ਨੁੱਕਰ 'ਚ ਧੜਕਦੇ
ਦਿਲਾਂ ਵਿਚਲੇ ਖੌਫ਼ ਵਿਚ
ਕਿੰਨੀ ਕੁ ਸਾਂਝ ਹੈ
ਜਾਂ ਮਨੁੱਖ ਨੂੰ ਮਨੁੱਖ ਨਾਲ
ਗੋਲੀ ਤੋਂ ਵੱਧ ਜੋੜਨ ਵਾਲੀ
ਕੀ ਹੋਰ ਵੀ ਕੋਈ ਚੀਜ਼ ਬਾਕੀ ਬਚੀ ਹੈ

ਗੋਲੀ ਚਲਦੀ ਹੈ...

56/ ਸਾਂਝੇ ਸਾਹ ਲੈਂਦਿਆਂ