ਪੰਨਾ:ਸਾਂਝੇ ਸਾਹ ਲੈਂਦਿਆਂ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੁਦਰਤ ਕਵਿਤਾ

ਵਰਖਾ ਬਰਸਾਤ ਦੀ ਕਵਿਤਾ ਹੈ
ਕਵਿਤਾ ਜੋ ਅਸਮਾਨ ਤੋਂ ਵਰ੍ਹਦੀ ਹੈ

ਨਦੀ ਪਰਬਤ ਦੀ ਕਵਿਤਾ ਹੈ
ਕਾਲ ਦੇ ਨਾਲ-ਨਾਲ ਵਹਿੰਦੀ ਹੈ...

ਧੁੱਪ ਸੂਰਜ ਦੀ ਕਵਿਤਾ ਹੈ
ਧਰਤੀ ਦੇ ਸਾਹਾਂ 'ਚ ਵਸਦੀ ਹੈ...

ਪਿਆਰ ਤੇਰੀ ਕਵਿਤਾ ਹੈ
ਮੇਰੇ ਸਾਹਾਂ ਨੂੰ ਇਕਸੁਰ ਕਰਦੀ ਹੈ...

ਕਰੁਣਾ ਬੁੱਧ ਦੀ ਕਵਿਤਾ ਹੈ
ਸਦੀਆਂ ਦੇ ਆਰਪਾਰ ਵਗਦੀ ਹੈ...

ਅੱਜ ਦਾ ਦਿਨ
ਕਿਸ ਦੀ ਕਵਿਤਾ ਹੈ
ਅਸੀਂ ਕਿਸ ਦੀ ਕਵਿਤਾ ਹਾਂ

ਮੇਰੇ ਕੋਲ ਉੱਤਰ ਨਹੀਂ ਹੈ...

ਸਾਂਝੇ ਸਾਹ ਲੈਂਦਿਆਂ/ 57