ਪੰਨਾ:ਸਾਂਝੇ ਸਾਹ ਲੈਂਦਿਆਂ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰੇ ਜਾਣ ਤੋਂ ਬਾਅਦ

ਤੇਰੇ ਜਾਣ ਤੋਂ ਬਾਅਦ

ਮੈਂ ਆਪਣੇ ਅੰਦਰ ਵੱਲ ਖੁੱਲ੍ਹਦੀ
ਬਾਰੀ ਕੋਲ ਆਣ ਖੜ੍ਹਿਆ ਸਾਂ

ਉਥੇ ਦਰਿਆਵਾਂ ਦਾ ਸ਼ੋਰ ਸੀ
ਬੇੜੀਆਂ ਅਤੇ ਬੇਚੈਨ ਲਹਿਰਾਂ ਦਾ ਸ਼ੋਰ ਸੀ

ਮਨੁੱਖੀ ਅਕਾਰ
ਪਾਰਦਰਸ਼ੀ ਪਰਦਿਆਂ ਵਾਂਗ
ਝੂਲ ਝੂਲ ਲਹਿਰਾ ਰਹੇ ਸਨ

ਦੂਰ ਦੂਰ ਤਕ
ਅਸਮਾਨੀ ਕੈਨਵਸ ਉਪਰ
ਪਰਿੰਦੇ, ਪਹਾੜ ਲਿਸ਼ ਲਿਸ਼ ਚਮਕ ਰਹੇ ਸਨ

ਘਾਹ 'ਚ ਲੁਕ ਕੇ ਬੈਠਾ
ਇਕ ਨਿੱਕਾ ਜਿਹਾ ਫੁੱਲ
ਅਸਮਾਨ 'ਚੋਂ ਗੁਜ਼ਰ ਰਹੇ
ਇਕ ਪਰਿੰਦੇ ਦੀ ਅੱਖ 'ਚ ਝਾਕਿਆ ਸੀ

58/ ਸਾਂਝੇ ਸਾਹ ਲੈਂਦਿਆਂ