ਪੰਨਾ:ਸਾਂਝੇ ਸਾਹ ਲੈਂਦਿਆਂ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਕੁੜੀ ਦੇ ਨਾਲ ਨਾਲ
ਦੌੜ ਰਿਹਾ ਕੁੱਤਾ
ਪਹਾੜੀ ਰਾਹਾਂ ਤੋਂ ਹੇਠਾਂ ਵੱਲ
ਉਤਰ ਰਹੇ ਯਾਤਰੀ
ਖੇਤਾਂ ਵਿਚ ਖੜ੍ਹਾ ਸਾਵਧਾਨ
ਪਹਿਰੇਦਾਰ ਡਰਨਾ
ਰਾਤ ਭਰ ਕੋਹਰੇ ਵਿਚ
ਭਿੱਜਦਾ ਰਿਹਾ ਟਰੈਕਟਰ

ਫੁੱਲ ਅਤੇ ਪਰਿੰਦੇ ਵਿਚਕਾਰ
ਵਾਪਰ ਗਈ ਕਵਿਤਾ ਦੀ
ਜੁੰਬਸ਼ ਨਾਲ ਥਰਥਰਾ ਰਹੇ ਸਨ

ਤੇਰੇ ਜਾਣ ਤੋਂ ਬਾਅਦ

ਮੈਂ ਅੱਖ ਖੋਲ੍ਹੀ ਤਾਂ
ਸਵੇਰ ਦੀ ਫਟੀ ਚਾਦਰ
ਮੇਰੇ ਜਿਸਮ 'ਤੇ ਫੈਲ ਰਹੀ ਸੀ

ਪਿਛਲੀ ਰਾਤ ਦੇ ਬੋਲ ਕੁਬੋਲ
ਮੇਰੇ ਜਿਸਮ 'ਤੇ ਮਨ ਨੂੰ
ਖੰਡਿਤ ਖੰਡਿਤ ਕਰ ਰਹੇ ਸਨ

ਸਾਂਝੇ ਸਾਹ ਲੈਂਦਿਆਂ/ 59