ਪੰਨਾ:ਸਾਂਝੇ ਸਾਹ ਲੈਂਦਿਆਂ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਤੋਂ ਪਹਿਲਾਂ ਕਿ
ਰੇਡੀਓ 'ਚੋਂ ਝਰਦਾ ਸੂਖ਼ਮ ਸੰਗੀਤ
ਮੈਨੂੰ ਆਪਣੇ ਨਾਲ ਵਹਾ ਕੇ ਲੈ ਜਾਂਦਾ

ਇਕ ਜ਼ਖ਼ਮੀ ਚੀਤਾ
ਮੇਰੇ ਅੰਦਰੋਂ ਨਿਕਲ ਕੇ
ਬਾਹਰ ਖੁੱਲ੍ਹੇ ਵੱਲ ਦੌੜਿਆ ਸੀ

ਬਾਹਰ ਜਿਥੇ ਕਿ
ਤੇਰੇ ਪਰਛਾਵੇਂ ਹਾਲੇ ਵੀ
ਧੁੱਪ ਨਾਲ ਖ਼ਰਗੋਸ਼ਾਂ ਵਾਂਗ
ਅਠਖੇਲੀਆਂ ਕਰ ਰਹੇ ਸਨ...

ਮੈਂ ਤੇਰੇ ਸ਼ਹਿਰ ਵੱਲ ਜਾਂਦੀ
ਗੱਡੀ ਨੂੰ ਇੰਜ ਚਿੰਬੜ ਗਿਆ ਸਾਂ
ਜਿਵੇਂ ਕੋਈ ਸਹਿਮ ਗਿਆ ਬੱਚਾ
ਮਾਂ ਦੀ ਛਾਤੀ ਨਾਲ ਚਿੰਬੜ ਜਾਂਦਾ ਹੈ

ਤੇਰੇ ਸ਼ਹਿਰ 'ਚ ਹਾਲੇ ਵੀ
ਪਰਬਤ ਦਰਿਆ ਅਡੋਲ ਵਿਚਰ ਰਹੇ ਸਨ
ਉਨ੍ਹਾਂ ਦੀ ਮੁਸਕਰਾਹਟ ਵਿਚ
ਸਦੀਵੀ ਖੁਸ਼-ਆਮਦੀਦ ਝਲਕ ਰਹੀ ਸੀ

60/ ਸਾਂਝੇ ਸਾਹ ਲੈਂਦਿਆਂ