ਪੰਨਾ:ਸਾਂਝੇ ਸਾਹ ਲੈਂਦਿਆਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜ਼ਿੰਦਗੀ ਦੇ ਸੱਜਰੇ ਪਾਣੀਆਂ ਦੀ
ਕਲ-ਕਲ ਕਰਦੀ ਆਵਾਜ਼ ਨੂੰ
ਹੈਰਾਨ ਹੋਇਆ ਸੁਣਨ ਲੱਗਾ ਸੀ

ਤੂੰ ਕੈਫ਼ੇ ਦੇ ਪਰਦਿਆਂ ਪਿੱਛੋਂ
ਮੇਰੇ ਵੱਲ ਝਾਕੀ ਸੀ
ਤੇ ਕਿਹਾ ਸੀ——
"ਮੈਂ ਹੋਵਾਂ ਨਾ ਹੋਵਾਂ
ਮੈਂ ਹੋਵਾਂਗੀ..."

ਮੈਂ ਤੇਰੇ ਸ਼ਬਦਾਂ ਤੋਂ ਲੈ ਕੇ
ਤੇਰੇ ਤਕ ਪਹੁੰਚਣ ਵਾਲੀ ਸੜਕ 'ਤੇ
ਸਰਪਟ ਦੌੜਿਆ ਸਾਂ

ਸ਼ਬਦਾਂ ਦੀ ਲਾਟ ਬਲ ਰਹੀ ਸੀ
ਪਰ ਅਰਥ ਤਾਂ
ਜੋਗੀਆਂ ਦੀ ਚਿਲਮ 'ਚੋਂ ਨਿਕਲੇ
ਧੂੰਏਂ ਵਾਂਗ ਉੱਡ ਪੁੱਡ ਗਏ ਸਨ

ਮੈਂ ਕੈਫ਼ੇ ਤੋਂ ਬਾਹਰ ਨਿਕਲਿਆ ਸਾਂ
ਤੇ ਤੇਰੇ ਸ਼ਹਿਰ ਦੇ ਨਾਂਅ
ਪੂਰੇ ਦਾ ਪੂਰਾ ਆਕਾਸ਼ ਲਿਖ ਦਿੱਤਾ ਸੀ

62/ ਸਾਂਝੇ ਸਾਹ ਲੈਂਦਿਆਂ