ਪੰਨਾ:ਸਾਂਝੇ ਸਾਹ ਲੈਂਦਿਆਂ.pdf/61

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਿਆ ਤੇ ਪਰਬਤ ਨੂੰ
ਸੁਖੀ ਵਸਣ ਦਾ ਵਰ ਦਿੱਤਾ ਸੀ

ਅਤੇ ਹਵਾ ਨੂੰ
ਤੇਰੀ ਹਥੇਲੀ ਵਾਂਗ ਚੁੰਮ ਕੇ
ਅਗਲੇ ਸਫ਼ਰ 'ਤੇ ਤੁਰ ਪਿਆ ਸੀ...

ਤੇਰੇ ਜਾਣ ਤੋਂ ਬਾਅਦ

ਜ਼ਿੰਦਗੀ ਕਿਸੇ ਪਾਗਲ ਫ਼ਕੀਰ ਵਾਂਗ
ਮੇਰੇ ਕਣ-ਕਣ ਵਿਚ ਮਿਰਤੂ-ਨਾਚ ਕਰ ਰਹੀ ਸੀ

ਸੋਚਾਂ ਉੱਡ ਰਹੀਆਂ ਸਨ ਮਨ ਅਸਮਾਨ 'ਤੇ
ਜਿਵੇਂ ਤੇਜ਼ ਹਵਾ ਵਿਚ
ਬੌਂਦਲੇ ਉੱਡ ਰਹੇ ਹੋਣ ਸੁੱਕੇ ਪੱਤੇ

ਬੁੱਧ ਸਾਹਮਣੇ ਮੋੜ 'ਤੇ ਖੜ੍ਹਾ
ਮੁਸਕਰਾ ਰਿਹਾ ਸੀ
ਮੋਨਾਲੀਜ਼ਾ ਦੇ ਬੁੱਲ੍ਹ
ਮੇਰੇ ਚੁੰਮਣ ਲਈ ਤਰਸ ਰਹੇ ਸਨ

ਫੁੱਲ, ਮੁਹੱਬਤ, ਧੁੱਪ ਅਤੇ ਬਾਰਸ਼
ਮੇਰੀ ਛੂਹ ਅੰਦਰ ਜਾਗ ਪਏ ਸਨ

ਸਾਂਝੇ ਸਾਹ ਲੈਂਦਿਆਂ/ 63