ਪੰਨਾ:ਸਾਂਝੇ ਸਾਹ ਲੈਂਦਿਆਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇਰਾ ਗੋਰਾ ਜਿਸਮ
ਕਿਸੇ ਪਵਿੱਤਰ ਸੂਤਰ ਵਾਂਗ ਲਹਿਰਾ ਕੇ
ਮੇਰੇ ਚਾਰੇ ਪਾਸੇ ਫੈਲ ਰਿਹਾ ਸੀ

ਸ਼ਬਦ ਮੇਰੇ ਕੋਲ
ਕਤੂਰਿਆਂ ਵਾਂਗ ਨੱਠੇ ਆਉਂਦੇ
ਅਤੇ ਤਿਤਲੀਆਂ ਬਣ ਕੇ
ਨਦੀਆਂ ਪਹਾੜਾਂ ਵੱਲ ਉੱਡ ਜਾਂਦੇ

ਮੈਂ ਬੁੱਲ੍ਹੇ ਨੂੰ ਆਵਾਜ਼ ਮਾਰੀ
ਮੀਰਾ ਨੱਚਣ ਲੱਗੀ
ਰੂਮੀ ਦੀ ਉਂਗਲ ਨੇ
ਕਾਇਨਾਤ ਤੋਂ ਪਾਰ ਵਗਦੀ ਨਦੀ ਵੱਲ
ਇਸ਼ਾਰਾ ਕੀਤਾ

ਕੋਲੋਂ ਹੀ ਇਕ ਸੁੱਕਾ ਪੱਤਾ ਬੋਲਿਆ
"ਵਕਤ ਦੀ ਖਾਈ ਵਿਚ ਛਾਲ ਮਾਰ
ਅਤੇ ਮੋਹ ਦੇ ਸਾਗਰਾਂ ਵਿਚ ਗੁੰਮ ਹੋ ਜਾ..."

ਮੈਂ ਘਾਹ ਉਪਰ
ਹਰਿਆਲੀ ਬਣ ਕੇ ਡੁਲ੍ਹ ਰਹੇ ਮਨੁੱਖਾਂ ਨੂੰ

64/ ਸਾਂਝੇ ਸਾਹ ਲੈਂਦਿਆਂ