ਪੰਨਾ:ਸਾਂਝੇ ਸਾਹ ਲੈਂਦਿਆਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰੁੱਖਾਂ ਵਾਂਗ
ਕਲਾਵੇ 'ਚ ਲੈਣ ਲਈ ਸਹਿਕ ਰਿਹਾ ਸਾਂ

ਦੂਰ ਵਜਦੀ ਸ਼ਹਿਨਾਈ ਅਤੇ ਤੇਰੇ ਬੋਲਾਂ 'ਚੋਂ
ਕਿਰ ਰਹੇ ਕਾਮੀ ਨਸ਼ੇ ਨੇ
ਮੇਰੇ ਕਮਰੇ ਨੂੰ ਨੱਕੋ-ਨੱਕ ਭਰ ਦਿੱਤਾ ਸੀ

ਘਾਹ ਦੇ ਤਿਣਕੇ ਨੇ
ਮੁੜ ਦੂਰ ਅਸਮਾਨ ਵੱਲ ਦੇਖਿਆ
ਅਤੇ ਇਕ ਮਸਤਾਨੇ ਬੱਦਲ ਦੀ
ਅੱਖ 'ਚੋਂ ਗਿਰਦੇ ਸੁਪਨੇ ਨੂੰ
ਆਪਣੀ ਛਾਤੀ 'ਚ ਬੋਚ ਲਿਆ ਸੀ

ਤੇ ਮੈਂ ਇਕ ਵਾਰ ਫੇਰ
ਤੇਰੇ ਹੋਣ ਅਤੇ ਨਾ ਹੋਣ ਵਿਚਕਾਰ ਫੈਲੇ
ਉੱਚੇ ਪੁਲ 'ਤੇ ਦੰਗ ਖੜ੍ਹਾ
ਸੋਚ ਰਿਹਾ ਸਾਂ ਕਿ

ਤੇਰੇ ਜਾਣ ਤੋਂ ਬਾਅਦ

ਪਰਤਣਾ ਹੈ ਸ਼ਬਦਾਂ ਤੀਕ
ਤਾਂ ਕਿ ਆਕਾਸ਼ ਮਿੱਟੀ ਵਿਚ
ਘੁਲ ਮਿਲ ਜਾਵੇ

ਸਾਂਝੇ ਸਾਹ ਲੈਂਦਿਆਂ/ 65