ਪੰਨਾ:ਸਾਂਝੇ ਸਾਹ ਲੈਂਦਿਆਂ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪਰਤਣਾ ਹੈ ਪਾਣੀਆਂ ਕੋਲ
ਤਾਂ ਕਿ ਬੂੰਦਾਂ 'ਚ ਠਹਿਰੇ ਮਨ
ਅਕਾਲ-ਸਾਗਰ ਵਿਚ ਰਲ-ਮਿਲ ਜਾਣ

ਪਰਤਣਾ ਹੈ ਘਰਾਂ ਤੀਕ
ਤਾਂ ਕਿ ਬੁੱਧ ਦੇ ਬਹਾਨੇ
ਕਾਇਨਾਤ ਦਾ ਰੰਗ ਫੈਲੇ
ਵਿਹੜਿਆਂ, ਰਸੋਈਆਂ, ਬੈਠਕਾਂ
ਅਤੇ ਛੱਤਾਂ ਤੀਕ

ਤੇਰੇ ਜਾਣ ਤੋਂ ਬਾਅਦ

66/ ਸਾਂਝੇ ਸਾਹ ਲੈਂਦਿਆਂ