ਪੰਨਾ:ਸਾਂਝੇ ਸਾਹ ਲੈਂਦਿਆਂ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੁੱਦਤ ਬਾਦ

ਮੁੱਦਤ ਹੋਈ
ਤੈਨੂੰ ਵਿਦਾ ਹੋਏ

ਪਰਤ ਆਈ ਅਚਾਨਕ
ਤੂੰ ਚੁੱਪਚਾਪ
ਖ਼ਾਮੋਸ਼ ਰਾਤ ਨੂੰ
ਡੂੰਘਾ ਕਰਦੀ
ਕਿਸੇ ਦੀਵੇ ਦੀ
ਕੰਬਦੀ ਲਾਟ ਵਾਂਗ

ਕਿਤਾਬ ਪੜ੍ਹਦਿਆਂ
ਇਕ ਤਿਤਲੀ ਆਣ ਉਤਰੀ
ਖੁੱਲ੍ਹੇ ਸਫ਼ੇ 'ਤੇ

ਕੰਮ ਕੋਈ ਕਰਦਿਆਂ
ਅਚਾਨਕ ਪਤਾ ਨਹੀਂ ਕਿਥੋਂ
ਆਣ ਬੈਠਾ ਇਕ ਹਓਕਾ
ਮੇਰੀ ਛਾਤੀ 'ਤੇ

ਸਾਂਝੇ ਸਾਹ ਲੈਂਦਿਆਂ/ 67