ਪੰਨਾ:ਸਾਂਝੇ ਸਾਹ ਲੈਂਦਿਆਂ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਵਾ 'ਚ ਉਛਾਲਦਾ ਹੈ
ਮਨ ਮੇਰਾ ਇਕ ਉਲ੍ਹਾਮਾ
ਕਿਥੇਂ ਹੈਂ ਤੂੰ ਹੁਣ
ਇਸ ਵੇਲੇ!

ਨਾਸਤਕ ਤੇ ਠੋਸ
ਮੇਰਾ ਆਪਾ
ਕਿਉਂ ਦ੍ਰਵਿਤ ਹੋ ਰਿਹਾ
ਕਿਸੇ ਕਮਲੇ ਫ਼ਕੀਰ ਵਾਂਗ

ਕਿਉਂ ਨਜ਼ਰ ਆਣ ਲੱਗਾ
ਚੱਟਾਨ ਦਾ ਵਹਿਣਾ
ਅਕਾਸ਼ ਗੰਗਾ ਦਾ
ਘਾਹ ਪੱਤੀ ਦੀ ਨੁੱਕਰ 'ਤੇ
ਆ ਬਹਿਣਾ

ਸਾਹ ਕੋਲ
ਉਤਰ ਆਈ ਇਕ ਸੰਵੇਦਨਾ
ਕਿ ਨਾ ਮੈਂ ਹਾਂ
ਅਤੇ ਨਾ ਹੀ
ਮੈਂ ਕਿਤੇ ਜਾਣਾ ਹੈ!

68/ ਸਾਂਝੇ ਸਾਹ ਲੈਂਦਿਆਂ