ਪੰਨਾ:ਸਾਂਝੇ ਸਾਹ ਲੈਂਦਿਆਂ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਸ ਇਕ ਦਿਨ
ਦੂਰ ਕਿਤੇ
ਬੀਤ ਗਏ ਵਕਤਾਂ ਵਿਚ
ਜਾਂ ਸ਼ਾਇਦ
ਆਉਣ ਵਾਲੇ ਸਮਿਆਂ ਵਿਚ
ਆਦਿ-ਜੁਗਾਦੀ
ਕਿਸੇ ਧੂਣੀ ਗਿਰਦ
ਜਾ ਬੈਠਾਂਗੇ ਅਸੀਂ ਸਾਰੇ
ਤੂੰ, ਮੈਂ, ਇਹ ਤੇ ਉਹ
ਨਰ, ਮਦੀਨ, ਬੱਚੇ ਤੇ ਬੁੱਢੇ

ਚੁੱਪਚਾਪ
ਸ਼ਾਂਤ ਚਿੱਤ
ਉਤਰਦੀ ਰਾਤ ਵਿਚ
ਲੋਪ ਹੋ ਰਹੀ
ਸ੍ਰਿਸ਼ਟੀ ਦੇ ਅੰਗ ਸੰਗ

ਸਾਂਝੇ ਸਾਹ ਲੈਂਦਿਆਂ/ 69