ਪੰਨਾ:ਸਾਂਝੇ ਸਾਹ ਲੈਂਦਿਆਂ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਗੀ ਆਦਿ-ਜੁਗਾਦੀ

ਪਰਬਤ ਦੀ ਸਿਖ਼ਰ 'ਤੇ
ਬੈਠਾ ਹੈ ਪਾਣੀ
ਸਮਾਧੀ ਸਫ਼ੇਦ ਲਗਾਈ...

ਜੋਗੀ ਉਤਰੇਗਾ
ਪਹਾੜੋਂ
ਕਲਕਲ ਦੀ ਆਵਾਜ਼ ਕਰਦਾ
ਤੇ
ਪਿੰਡ ਦੀ ਨੁੱਕਰ 'ਚ ਬਣੇ
ਇਕ ਨਿੱਕੇ ਜਿਹੇ ਘਰ ਦੇ
ਬੂਹੇ 'ਤੇ
ਦੇਵੇਗਾ ਦਸਤਕ
...ਅਲਖ਼ ਨਰੰਜਨ ਦੀ...

ਪਰਬਤ ਦੀ ਸਿਖ਼ਰ 'ਤੇ
ਬੈਠਾ ਹੈ ਪਾਣੀ
ਸਮਾਧੀ ਸਫ਼ੇਦ ਲਗਾਈ...

ਹਵਾ ਸੰਗ ਉੱਡ ਤੁਰੇਗਾ
ਚਾਰੋਂ ਦਿਸ਼ਾਵਾਂ ਨੂੰ

70/ ਸਾਂਝੇ ਸਾਹ ਲੈਂਦਿਆਂ