ਪੰਨਾ:ਸਾਂਝੇ ਸਾਹ ਲੈਂਦਿਆਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੇਤ ਰੇਤ
ਸੜਕ ਪੱਥਰ
ਕੱਚਾ ਘਰ ਤੇ ਮਹਾਂਨਗਰ
ਸਭ 'ਤੇ ਵਰ੍ਹੇਗਾ
ਕਿਣਮਿਣ ਕਿਣਮਿਣ

ਇਕ ਸਾਰ ਵਰ੍ਹੇਗਾ
ਵਿਤਕਰਾ ਮੁਕਤ
ਇਕ ਰਿਸ਼ੀ ਆਦਿ-ਜੁਗਾਦੀ...

ਪਰਬਤ ਦੀ ਸਿਖ਼ਰ 'ਤੇ
ਬੈਠਾ ਹੈ ਪਾਣੀ
ਸਮਾਧੀ ਸਫ਼ੇਦ ਲਗਾਈ...

ਦੁਨੀਆਂ ਦੀ
ਸਭ ਤੋਂ ਉੱਚੀ ਟੀਸੀ ਦੇ
ਸਿਰ ਦਾ ਮੁਕਟ
ਦੁਨੀਆਂ ਦੇ
ਸਭ ਤੋਂ ਹੇਠਲੀ ਨੁੱਕਰ 'ਚ
ਬੈਠੇ ਗਰੀਬ ਜੀਵ ਦੇ
ਪੈਰਾਂ ਨੂੰ ਧੋਂਦਾ

ਸਾਂਝੇ ਸਾਹ ਲੈਂਦਿਆਂ/ 71