ਪੰਨਾ:ਸਾਂਝੇ ਸਾਹ ਲੈਂਦਿਆਂ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਰ ਥਾਂ
ਇਕ ਸਾਰ
ਵਿਤਕਰਾ ਮੁਕਤ
ਇਕ ਰਿਸ਼ੀ ਆਦਿ ਜੁਗਾਦੀ...

ਹੰਝੂ ਹੰਝੂ ਪਸੀਨਾ
ਕਣੀ ਤ੍ਰੇਲ ਤੁਪਕਾ
ਝਰਨਾ ਝੀਲ ਦਰਿਆ
ਸਾਗਰ ਮਹਾਂਸਾਗਰ
ਮੇਰੀ ਹਥੇਲੀ 'ਤੇ
ਠਹਿਰ ਜਾਂਦੇ ਹਨ...

ਅਮ੍ਰਿਤ ਦੀ
ਸਾਦਗੀ 'ਤੇ
ਹੈਰਾਨ ਹੁੰਦਾ ਮਨੁੱਖ...

72/ ਸਾਂਝੇ ਸਾਹ ਲੈਂਦਿਆਂ