ਪੰਨਾ:ਸਾਂਝੇ ਸਾਹ ਲੈਂਦਿਆਂ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਂਝੇ ਸਾਹ ਲੈਂਦਿਆਂ

ਮੱਛੀ
ਵਹਿੰਦੇ ਪਾਣੀਆਂ 'ਚ ਵੀ
ਪਿਆਸੀ ਰਹਿ ਗਈ

ਪਰਿੰਦੇ ਅਕਾਸ਼ 'ਚ
ਪਰਵਾਜ਼ ਭਰਦੇ ਰਹੇ
ਨਾਲੇ ਅਕਾਸ਼ ਲਈ ਓਦਰੇ ਰਹੇ

ਹਰੇ ਪੱਤੇ ਨੂੰ
ਟਾਹਣੀ 'ਤੇ ਬੈਠਿਆਂ
ਬਿਰਖ ਦਾ ਹੇਰਵਾ ਸੀ

ਮੈਂ ਜਿਉਂਦਾ ਰਿਹਾ
ਨਾਲੇ ਸਾਹਾਂ ਤੋਂ
ਬੇਗਾਨਾ ਰਿਹਾ
ਨਾਲੇ ਪਿਆਰ ਤੋਂ

ਫਿਰ ਇਕ ਫੁੱਲ
ਮੁਹੱਬਤ ਦਾ
ਮੋਤੀਏ ਵਰਗਾ

ਸਾਂਝੇ ਸਾਹ ਲੈਂਦਿਆਂ/ 73