ਪੰਨਾ:ਸਾਂਝੇ ਸਾਹ ਲੈਂਦਿਆਂ.pdf/72

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਮਾਰ ਕੇ
'ਜਗਾ' ਦਿੱਤਾ ਮੈਨੂੰ

ਇਹ ਫੁੱਲ
ਸੋਹਣਾ ਸੀ
ਪਰਲੇ ਪਾਰੋਂ ਆਇਆ
ਇਕ ਬੋਧੀ ਸੀ

ਮੈਂ ਆਪਣੇ ਸਾਹਾਂ ਕੋਲ
ਪਰਤ ਆਇਆ ਸੀ
ਪਿਆਰ ਮੇਰੇ ਨੇੜੇ
ਸਰਕ ਆਇਆ ਸੀ

ਮੱਛੀ ਦਾ ਪਾਣੀ ਲਈ
ਪੰਛੀ ਦਾ ਆਕਾਸ਼ ਲਈ
ਪੱਤੇ ਦਾ ਬਿਰਖ਼ ਲਈ
ਉਦਰੇਵਾਂ
ਮੁੱਕ ਚੁੱਕਾ ਸੀ

ਮੱਛੀ, ਪੰਛੀ
ਪੱਤਾ ਤੇ ਮੈਂ
ਸਾਰੇ ਦੇ ਸਾਰੇ

74/ ਸਾਂਝੇ ਸਾਹ ਲੈਂਦਿਆਂ