ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/16

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(ਕੋਰਸ ਵਾਲੇ ਸੀਨ ਸ਼ੁਰੂ ਕਰਦੇ ਹਨ। ਦੋ ਜਣੇ ਸਿਪਾਹੀ ਬਣ ਕੇ ਚੌਸਰ

ਨੁਮਾ ਕੋਈ ਖੇਡ ਖੇਡਣ ਲਗਦੇ ਹਨ। ਉਨ੍ਹਾਂ ਦੇ ਭਾਲੇ ਪਿੱਛੇ ਕੰਧ ਨਾਲ

ਲੱਗੇ ਹਨ। ਸੁਲਤਾਨਪੁਰ ਦੇ ਲੋਕ ਗੱਲਾਂ ਕਰਦੇ ਲੰਘਦੇ ਹਨ ਜਿੰਨ੍ਹਾਂ ਤੋਂ

ਭਾਵੀ ਘਟਨਾਵਾਂ ਦਾ ਕੁਝ ਅੰਦਾਜ਼ਾ ਹੁੰਦਾ ਹੈ।)

1 : ਪਹੁੰਚਿਆ ਫ਼ਕੀਰ ਐ ਕੋਈ। ਨਹੀਂ ਲੋਧੀ ਭਲਾ ਐਂ ਕਿਸੇ ਨੂੰ ਛੱਡਦੇ

ਆ।

2  : ਕੰਸ ਨੂੰ ਮਾਰਨ ਤੋਂ ਪਹਿਲਾਂ ਕਿਸ਼ਣ ਵੀ ਐਂ ਈ ਪਾਣੀ 'ਚ ਉਤਰਿਆ

ਸੀ, ਜਮੁਨਾ 'ਚ।

1  : ਪਰ ਕੰਸ ਕਿਹੜਾ ਇੱਥੇ?

3  : ਸਾਰੇ ਕੰਸ ਐ।

(ਹਸਦੇ ਹੋਏ ਜਾਂਦੇ ਹਨ। ਮਰਦਾਨਾ ਮੰਚ 'ਤੇ ਆਉਂਦਾ ਹੈ।)

ਮਰਦਾਨਾ : (ਸਿਪਾਹੀਆਂ ਨੂੰ) ਗਰਾਂਈ ਮੋਦੀਖਾਨਾ...

ਸਿਪਾਹੀ 1 : (ਖਾ ਜਾਣ ਵਾਂਗ ਦੇਖਦਾ ਹੈ।) ਪੰਡ ਤਾਂ ਪਹਿਲੋਂ ਈ ਚੁੱਕੀ ਫਿਰਦਾਂ,

ਹੋਰ ਕੀ ਸਾਰਾ ਈ ਲੁਟਣਾ...

ਮਰਦਾਨਾ : ਨਹੀਂ, ਇਹ ਤਾਂ ਸਾਈਂ ਦੀ ਅਮਾਨਤ ਐ।

ਸਿਪਾਹੀ 1 : (ਘੂਰ ਕੇ ਦੇਖਦਾ) ਆਹੋ, ਸਾਈਂਆਂ ਈ ਸਾਂਭ ਲਏ ਹੁਣ ਮੋਦੀਖਾਨੇ।

ਸਿਪਾਹੀ 2 : (ਨਾਲ ਦੇ ਨੂੰ ਕੰਨ 'ਚ) ਕੋਈ ਜੈ ਰਾਮ ਦੇ ਸੋਹਰਿਆਂ ਤੋਂ ਨਾ ਹੋਵੇ!

(ਦੂਜਾ ਡਰ ਜਾਂਦਾ ਹੈ।) ਉਹ ਸਾਹਮਣੇ ਗੋਲ ਗੜੀ ਐ ਭਾਈ... ਸਿੱਧਾ

ਤੁਰਿਆ ਜਾ।

(ਦੋਹੇਂ ਮਸ਼ਾਲ ਬਾਲਣ ਲਗਦੇ ਹਨ। ਉਸ ਦਿਸ਼ਾ ਵੱਲੋਂ ਭਗੀਰਥ ਦੌੜਿਆ

ਆਉਂਦਾ ਹੈ।)

16