ਪੰਨਾ:ਸਾਜ਼ ਰਾਜ਼ੀ ਹੈ! - ਬਲਰਾਮ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 3: ਭਾਸ਼ਾ ਈ ਓਪਰੀ ਏ, ਗੁੱਸਾ ਤਾਂ ਉਹੋ ਐ।

ਮਰਦਾਨਾ: ਬਾਬਾ ਕੁਝ ਤਾਂ ਬੋਲ! ਇਹ ਚੁੱਪ ਬਹੁਤ ਭਾਰੀ ਐ!

(ਰਬਾਬ ਉੱਚੀ ਹੁੰਦੀ ਹੈ ਤੇ ਰੌਸ਼ਨੀ ਵਧਦੀ ਹੈ।)

ਕੋਰਸ: ਰਬਾਬ ਬੋਲ ਪਈ, "ਅ-ਮਨ 'ਚ ਰਹੁ ਭਾਈ! ਅ-ਮਨ 'ਚ!"

ਮਰਦਾਨਾ: ਜੀ ਕੀਤਾ ਬਾਬੇ ਨਾਲ ਲੜ ਪਵਾਂ! ਕਿਵੇਂ ਬਾਬਾ...ਕਿਵੇਂ...!

(ਚੁੱਪੀ! ਰਬਾਬ ਦੂਰ ਹੋਣ ਲੱਗਦੀ ਹੈ ਤੇ ਫੇਰ ਮਰਦਾਨਾ ਵੀ ਉੱਠ ਕੇ

ਪੋਟਲੀ ਚੁੱਕਦਾ ਹੈ।

1: ਹਰ ਪੱਤਣ 'ਤੇ ਮੁਗਲਾਂ ਦਾ ਪਹਿਰਾ

2: ਕਿਵੇਂ ਲੰਘੋਗੇ?

ਜੋਗੀ: (ਉਨ੍ਹਾਂ ਨੂੰ ਜਾਂਦੇ ਦੇਖਦੇ ਹੋਏ) ਜੰਗ ਵੱਲ ਜਾਣ ਦੀ ਬਾਹਲੀ ਕਾਹਲੀ ਐ

ਇਨ੍ਹਾਂ ਨੂੰ!

ਮਰਦਾਨਾ: ਮਨ ਹੀ ਅਖਾੜਾ ਬਣਿਆ ਪਿਆ ਬਾਬਾ! (ਵਿਲਕਦਾ ਰੁਕ ਜਾਂਦਾ ਹੈ।)

ਸਾਹ ਸੁੱਕੇ ਜਾਂਦੇ!

ਕੋਰਸ: ਰੋਗ ਅੰਦਰ ਝਾਕ ਮਰਦਾਨਿਆ...! ਸਾਜ਼ ਨੂੰ... ਜਾਗ ਚੁਖਾ... ਥੋੜੀ

ਜਾਗ!" ... ਜਿਉਂ ਦੁਮੇਲ ਦੇ ਬੁੱਲ ਹਿੱਲੇ...

ਮਰਦਾਨਾ: (ਤੁਰ ਪੈਂਦਾ ਹੈ) ਚੱਲ ਭਾਈ ... "ਚਲ ਅ-ਮਨ 'ਚ ਤੁਰੀਏ!"

(ਮਰਦਾਨਾ ਅੱਖਾਂ ਮੂੰਦ ਲੈਂਦਾ ਹੈ: ਰਬਾਬ 'ਤੇ ਬਾਣੀ)

ਵਾਣੀ: "ਹਉਮੈ ਦੀਰਘ ਰੋਗ ਹੈ, ਦਾਰੂ ਭੀ ਇਸ ਮਾਹਿ॥

(ਲੋਕ ਝਾੜੀਆਂ 'ਚੋਂ ਬਾਹਰ ਆਉਂਦੇ ਹਨ। ਕਾਫ਼ਿਲਾ ਤੁਰਦਾ ਹੈ।

ਰੌਸ਼ਨੀ ਮੱਧਮ ਹੁੰਦੀ ਜਾਂਦੀ ਹੈ।

ਮਰਦਾਨਾ: ਬਾਬਾ ਲਾਲੋਂ ਦਾ ਪਿੰਡ ਕਿੰਨੀ ਕੁ ਦੂਰ ਏ।

ਕੋਰਸ: ਆਵਾਜ਼ ਚੋਂ ਲਹੂ ਨੁੱਚੜ ਰਿਹਾ ਸੀ, "ਕੋਹਲੂ ਵਾਲੇ ਸਾਰੇ ਪਿੰਡ ਲਾਲੋ ਦੇ

ਈ ਨੇ ਮੀਤਾ।"

ਮਰਦਾਨਾ: ਇਹ ਤਾਂ ਸਾਰੇ ਉਜੜੇ ਨੇ!

ਕੋਰਸ: ਨ੍ਹੇਰੇ 'ਚ ਲਿਸ਼ਕੋਰ ਹੋਈ, "ਅੰਦਰ ਦਾ ਕੋਹਲੂ ਵੀ ਤਾਂ ਦੇਖ।"

ਰੌਸ਼ਨੀ ਘਟਦੀ ਜਾਂਦੀ ਹੈ ਤੇ ਜੰਗੀ ਨਗਾਰੇ ਤੇ ਆਵਾਜ਼ਾਂ ਉਚੀਆਂ

ਹੁੰਦੀਆਂ ਹਨ। ਮਰਦਾਨਾ ਰੁੱਕ ਜਾਂਦਾ ਹੈ ਤੇ ਲੋਕ ਅੱਗੇ ਲੰਘ ਜਾਂਦੇ

93