ਪੰਨਾ:ਸਾਹਿਤ ਦੀ ਸੰਬਾਦਕਤਾ ਅਤੇ ਹੋਰ ਲੇਖ - ਗੁਰਬਖ਼ਸ਼ ਸਿੰਘ ਫ਼ਰੈਂਕ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰੂਪ ਦੀ ਵੰਡ ਸਿਰਫ਼ ਯੁਗ ਦੇ ਆਧਾਰ ਉੱਤੇ ਹੀ ਨਹੀਂ ਸਗੋਂ ਧਾਰਾਵਾਂ ਦੇ ਆਧਾਰ ਉੱਤੇ ਵੀ ਕੀਤੀ ਜਾ ਸਕਦੀ ਹੈ, ਜਿਵੇਂ ਕਲਾਸੀਕਲ, ਰੋਮਾਂਟਿਕ, ਯਥਾਰਥਕ ਆਦਿ। ਸ਼ੈਲੀ ਦਾ ਇਹ ਰੂਪ ਸਮੇਂ ਅਤੇ ਗਿਣਤੀ ਵਿਚ ਪਸਰਿਆ ਹੋਣ ਕਰਕੇ ਇਕ ਹੱਦ ਤੱਕ ਸਥਿਰ ਹੋਂਦ ਰੱਖਦਾ ਹੈ, ਪਰ ਭਾਸ਼ਾ ਅਤੇ ਰੂਪਾਕਾਰ ਦੇ ਮੁਕਾਬਲੇ ਉਤੇ ਇਹ ਸਥਿਰਤਾ ਬਹੁਤ ਅਲਪ-ਕਾਲੀ ਹੁੰਦੀ ਹੈ।

ਸ਼ੈਲੀ ਦਾ ਵਿਅਕਤੀਗਤ ਰੂਪ ਕੁਦਰਤੀ ਤੌਰ ਉਤੇ ਹਰ ਲੇਖਕ ਦਾ ਆਪਣਾ ਹੁੰਦਾ ਹੈ ਅਤੇ ਉਸਦੀ ਸਾਹਿਤਕ ਪਛਾਣ ਨੂੰ ਪੇਸ਼ ਕਰਦਾ ਹੈ। ਵੈਸੇ ਤਾਂ ਜਿਵੇਂ ਅਸੀਂ ਅੱਗੇ ਚੱਲ ਕੇ ਦੇਖਾਂਗੇ, ਸਾਹਿਤ ਦੀ ਸੰਰਚਨਾ ਵਿਚਲੇ ਸਾਰੇ ਅੰਸ਼ ਹੀ ਇਕ ਦੂਜੇ ਨਾਲ ਅਨਿੱਖੜ ਸੰਬੰਧ ਵਿਚ ਜੁੜੇ ਹੁੰਦੇ ਹਨ, ਪਰ ਵਿਅਕਤੀਗਤ ਸ਼ੈਲੀ ਦਾ ਅੰਸ਼ ਵਸਤੂ ਵਿਚਲੇ ਲੇਖਕ ਦੇ ਵਿਅਕਤਿਤਵ ਵਾਲੇ ਅੰਸ਼ਾਂ ਨਾਲ ਸਿੱਧਾ ਸੰਬੰਧ ਰੱਖਦਾ ਹੈ। ਜੇ ਉਹ ਅੰਸ਼ ਵਸਤੂ ਦੇ ਖੇਤਰ ਵਿਚ ਉਸਦੀ ਪਛਾਣ ਨਾਲ ਜੁੜੇ ਹੁੰਦੇ ਹਨ। ਇਸ ਤਰ੍ਹਾਂ ਸ਼ੈਲੀ ਦੇ ਖੇਤਰ ਵਿਚ ਵੀ ਵਿਚ ਉਸਦੀ ਪਛਾਣ ਕਰਾਉ ਦੇ ਹਨ ਤਾਂ ਵਿਅਕਤੀਗਤ ਸ਼ੈਲੀ ਦੇ ਅੰਸ਼ ਰੂਪ ਦੇ ਖੇਤਰ ਆਮ (ਯੁਗ, ਧਾਰਾ ਆਦਿ) ਅਤੇ ਵਿਸ਼ੇਸ਼ ਦਾ ਵਿਰੋਧ ਕੰਮ ਕਰਦਾ ਦਿਸ ਪੈਂਦਾ ਹੈ।

ਸਾਹਿਤਕ ਕਿਰਤ ਦੇ ਸਾਰੇ ਅੰਗ ਹੋਰ ਵੀ ਵਿਸਥਾਰ ਨਾਲ ਨਿਖੇੜੇ ਜਾ ਸਕਦੇ ਹਨ, ਪਰ ਸਾਹਿਤਕ ਕਿਰਤ ਤਾਂ ਵੀ ਇਕਜੁੱਟ ਸਮੁੱਚ ਵਜੋਂ ਹੀ ਹੋਂਦ ਰੱਖਦੀ ਹੈ ਅਤੇ ਸਮੁੱਚ ਵਜੋਂ ਹੀ ਪਛਾਣੀ ਜਾ ਸਕਦੀ ਹੈ। ਵੱਖ ਵੱਖ ਅਧਿਐਨਾਂ ਵਿਚ ਧਿਆਨ ਦਾ ਕੇਂਦਰ ਤਾਂ ਕੋਈ ਖਾਸ ਅੰਗ ਬਣ ਸਕਦਾ ਹੈ, ਪਰ ਇਸਦਾ ਸਰਬੰਗੀ ਅਧਿਐਨ ਵੀ ਦੂਜੇ ਅੰਗਾਂ ਦੇ ਹਵਾਲੇ ਤੋਂ ਬਿਨਾਂ ਸੰਭਵ ਨਹੀਂ।

ਫਿਰ ਵੀ ਸਾਹਿਤਕ ਕਿਰਤ ਵਿਚ ਇਸਦੇ ਵੱਖੋ ਵੱਖਰੇ ਅੰਸ਼ ਵੱਖ ਵੱਖ ਭੂਮਿਕਾ ਨਿਭਾਉਂਦੇ ਹਨ। ਹਰ ਸਾਹਿਤਕ ਕਿਰਤ ਦੂਜੀਆਂ ਸਹਿਤਕ ਕਿਰਤਾਂ ਵਾਲੇ ਲੱਛਣ ਰੱਖਦੀ ਹੋਈ ਵੀ ਦੂਜੀਆਂ ਨਾਲੋਂ ਵਿਲੱਖਣ ਹੁੰਦੀ ਹੈ। ਇਸਦੀ ਇਹ ਵਿਲੱਖਣਤਾ ਪਹਿਲੀ ਥਾਂ ਉੱਤੇ ਰੂਪ ਅਤੇ ਵਸਤੂ ਵਿਚਲੇ ਉਹਨਾਂ ਲੱਛਣਾਂ ਕਰਕੇ ਹੁੰਦੀ ਹੈ। ਜਿਹੜੇ ਲੇਖਕਾਂ ਦੇ ਵਿਅਕਤੀਤਵ ਨਾਲ ਸੰਬੰਧ ਰੱਖਦੇ ਹਨ, ਜਿਵੇਂ ਕਿ ਸ਼ੈਲੀ ਅਤੇ ਆਤਮ-ਪਰਕ ਸਮਾਜਕ ਯਥਾਰਥ। ਆਪਣੇ ਵਿਸ਼ੇ ਅਤੇ ਵਸਤੂ ਕਰਕੇ ਵੀ ਰਚਨਾਵਾਂ ਵੱਖ ਹੁੰਦੀਆਂ ਹਨ, ਪਰ ਇਹਨਾਂ ਦੀ ਚੋਣ ਦੀ ਵੀ ਲੇਖਕ ਦੇ ਵਿਅਕਤਿਤਵ ਦੇ ਹਵਾਲੇ ਨਾਲ ਹੀ ਵਿਆਖਿਆ ਕੀਤੀ ਜਾ ਸਕਦੀ ਹੈ।

ਸਾਹਿਤ ਰਚਨਾਂ ਦਾ ਗਤੀਸ਼ੀਲ ਭਾਗ ਵਸਤੂ ਹੈ। ਸਮਾਜਕ ਯਥਾਰਥ ਨਿਰੰਤਰ ਬਦਲਦਾ ਰਹਿੰਦਾ ਹੈ ਅਤੇ ਇਹ ਬਦਲਦਾ ਸਮਾਜਕ, ਯਥਾਰਥ ਆਪਣੇ ਪ੍ਰਗਟਾਅ ਲਈ ਰੂਪ ਉੱਤੇ ਦਬਾਅ ਪਾਉਂਦਾ ਰਹਿੰਦਾ ਹੈ। ਰੂਪ ਮੁਕਾਬਲਤਨ ਸਥਿਰ ਭਾਗ ਹੈ, ਜਿਹੜਾ ਬਦਲਦੇ ਸਮਾਜਕ ਯਥਾਰਥ ਨੂੰ ਸਥਿਰ ਢਾਂਚਿਆਂ ਵਿਚ ਬੰਨ੍ਹਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਪਰ ਆਖਰ ਸਮਾਜਕ ਯਥਾਰਥ ਵਿਚਲੀ ਤਬਦੀਲੀ ਰੂਪ ਵਿਚ ਵੀ ਮੂਲੋਂ ਤਬਦੀਲੀ

8