੧੧੬
ਕਰਦਾ ਹੈ ਓਹ ਉਪਰਲੇ ਨਿਯਮ ਦੀ ਪਾਲਣਾ ਕਰਦਾ ਹੈ।
ਮੰਨ ਲੌ, ਕੋਈ ਉਸਤਾਦ ਇਤਿਹਾਸ ਪੜ੍ਹਾਉਦਾ ਹੈ। ਬਾਲਗ ਵਿਅਕਤੀ ਦੀ ਦ੍ਰਿਸ਼ਟੀ ਤੋਂ ਸਮਾਜ ਵਿਚਲੀਆਂ ਵਰਤਮਾਨ ਲੋਕ-ਸੰਸਥਾਵਾਂ ਸਮਝ ਵਿਚ ਸੌਖੀ ਤਰ੍ਹਾਂ ਆ ਜਾਣ ਵਾਲੀਆਂ ਹਨ। ਇਨ੍ਹਾਂ ਬਾਰੇ ਹੋਰ ਜਾਣਕਾਰੀ ਵਧਾਉਣ ਲਈ ਅਤੇ ਉਨ੍ਹਾਂ ਦੇ ਇਤਿਹਾਸ ਦਾ ਗਿਆਨ ਪਰਾਪਤ ਕਰਨ ਲਈ ਬਾਲਗ ਵਿਅਕਤੀ ਯਤਨ ਕਰਦਾ ਹੈ। ਉਸਦੇ ਇਤਿਹਾਸ ਅਧਿਅਨ ਦਾ ਅਧਾਰ ਵਰਤਮਾਨ ਸੰਸਥਾਵਾਂ ਹਨ। ਬਚਿਆਂ ਦੇ ਮਨ ਦੀ ਹਾਲਤ ਇਸ ਦੇ ਬਿਲਕੁਲ ਉਲਟ ਹੈ। ਬੱਚੇ ਦੀ ਰੁਚੀ ਇਤਿਹਾਸਕ ਕਹਾਣੀਆਂ ਸੁਨਣ ਦੀ ਹੁੰਦੀ ਹੈ ਸੰਸਥਾਵਾਂ ਦਾ ਇਤਿਹਾਸ ਜਾਨਣ ਦੀ ਨਹੀਂ। ਇਸ ਲਈ ਉਸਨੂੰ ਜਿਨੀਆਂ ਸੁਆਦੀ ਪੁਰਾਣੀਆਂ ਗੱਲਾਂ ਲਗਦੀਆਂ ਹਨ ਉੱਨੀਆਂ ਸੁਆਦੀ ਵਰਤਮਾਨ ਸਮਾਜਿਕ ਸੰਸਥਾਵਾਂ ਦੀ ਚਰਚਾ ਨਹੀਂ। ਇਸ ਲਈ ਬਚਿਆਂ ਨੂੰ ਪੜ੍ਹਾਉਣ ਸਮੇਂ ਉਸਤਾਦ ਨੂੰ ਵਰਤਮਾਨ ਸਮਾਜ-ਸੰਸਥਾਵਾਂ ਤੋਂ ਚਲਕੇ ਬਚਿਆਂ ਨੂੰ ਇਤਿਹਾਸ ਦਾ ਗਿਆਨ ਕਰਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ। ਇਸ ਦੇ ਉਲਟ ਉਨ੍ਹਾਂ ਨੂੰ ਇਤਿਹਾਸਕ ਕਹਾਣੀ ਸੁਣਾਕੇ ਫਿਰ ਉਸਦਾ ਸਬੰਧ ਸਮਾਜਿਕ ਸੰਸਥਾਵਾਂ ਨਾਲ ਦਸਣ ਦਾ ਯਤਨ ਕਰਨਾ ਚਾਹੀਦਾ ਹੈ।
ਕੁਦਰਤ ਦੀ ਨਕਲ:-ਬੱਚਿਆਂ ਦੀ ਸਿਖਿਆ ਦਾ ਇਕ ਮੌਲਿਕ ਸਿਧਾਂਤ ਇਹ ਹੈ ਕਿ ਸਾਨੂੰ ਉਸਦੀ ਸਿਖਿਆ ਵਿਚ ਕੁਦਰਤ ਦੀ ਨਕਲ ਕਰਨੀ ਚਾਹੀਦੀ ਹੈ। ਕੁਦਰਤ ਦੀ ਨਕਲ ਕਰਨ ਦੇ ਅਰਥ ਦੋ ਤਰ੍ਹਾਂ ਦੇ ਹੋ ਸਕਦੇ ਹਨ। ਇਕ ਤੇ ਸਾਨੂੰ ਬਚਿਆਂ ਦੀ ਸਿਖਾਈ ਉਸੇ ਤਰ੍ਹਾਂ ਕਰਨੀ ਚਾਹੀਦੀ ਹੈਂ ਜਿਸ ਤਰ੍ਹਾਂ ਕੁਦਰਤ ਉਸਦੀ ਸਿਖਾਈ ਕਰਦੀ ਹੈ। ਕੁਦਰਤ-ਵਾਦ ਦੇ ਸਿਖਿਆ-ਵਿਗਿਆਨੀ ਕਦੇ ਕਦੇ ਕੁਦਰਤੀ ਸਿਖਿਆ ਨੂੰ ਇੱਨੀ ਮੱਹਤਾ ਦਿੰਦੇ ਹਨ ਕਿ ਉਹ ਸਿਖਿਆ ਦੇ ਬਣਾਉਟੀ ਉਪਾ ਨੂੰ ਬੱਚੇ ਦੀ ਸਫਲ ਸਿਖਿਆ ਵਿਚ ਰੋਕ ਸਮਝਦੇ ਹਨ। ਰੂਸੋ ਦਾ ਕਥਨ ਹੈ, "ਸਿਖਿਆ ਜਦ ਕਲਾ ਬਣ ਜਾਂਦੀ ਹੈ ਤਾਂ ਉਸ ਦਾ ਸਫਲ ਹੋਣਾ ਅਸੰਭਵ ਹੈ।"[1]
ਇਸ ਤਰ੍ਹਾਂ ਨਾਲ ਕਹਿਣ ਵਿਚ ਅਤਿਕਥਨੀ ਹੈ। ਕੁਦਰਤ ਦੀ ਨਕਲ ਦਾ ਅਸਲ ਅਰਥ ਹੈ ਕਿ ਬੱਚੇ ਦੀ ਸਿਖਿਆ ਵਿਚ ਉਸਦੇ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਬੱਚੇ ਦੇ ਅੰਗ ਕੋਮਲ ਹੁੰਦੇ ਹਨ, ਆਮ ਕਰਕੇ ਉਸ ਤੋਂ ਬਹੁਤਾ ਕਠਣ ਕੰਮ ਨਹੀਂ ਕਰਾਇਆ ਜਾ ਸਕਦਾ। ਉਸਨੂੰ ਮਨ-ਮਰਜ਼ੀ ਨਾਲ ਇਧਰ ਉਧਰ ਘੁੰਮਣ ਦਾ ਮੌਕਾਂ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਉਸ ਵਿਚ ਕਿਸੇ ਜਟੀਲ ਗਲ ਨੂੰ ਸਮਝਣ ਦੀ ਸ਼ਕਤੀ ਇਕ ਹੱਦ ਤੱਕ ਹੀ ਰਹਿੰਦੀ ਹੈ। ਇਸਦਾ ਵਿਕਾਂਸ ਹੌਲੀ ਹੌਲੀ ਬੱਚੇ ਦੀ ਉਮਰ ਅਨੁਸਾਰ ਹੁੰਦਾ ਹੈ। ਬਾਲਕ ਜਿਹੜੀ ਸਮਾਜਿਕ ਅਵਸਥਾ ਵਿਚ ਹੋਵੇ ਉਸ ਅਨੁਸਾਰ ਹੀ ਉਸ ਨੂੰ ਸਿਖਿਆ ਦੇਣੀ ਚਾਹੀਦੀ ਹੈ। ਛੋਟੇ ਬੱਚਿਆਂ ਦੀ ਸਿਖਿਆ ਵਿਚ ਹੱਥ ਦੇ ਕੰਮ ਅਤੇ ਖੇਡ ਕੁਦ ਦੇ ਕੰਮ ਕਾਫੀ ਹੋਣੇ ਚਾਹੀਦੇ ਹਨ। ਕਿਸ਼ੋਰ ਉਮਰ ਦੇ ਬਚਿਆਂ ਦੀ ਸਿਖਿਆ ਵਿਚ ਬੌਧਿਕ ਵਿਸ਼ਿਆਂ ਅਤੇ ਸੂਖਮ ਵਿਚਾਰਾਂ ਦਾ ਵਾਧਾ ਹੋਣਾ ਚਾਹੀਦਾ ਹੈ। ਪਿਆਰ ਕਵਿਤਾਵਾਂ ਕਸ਼ੋਰ ਉਮਰ ਤੋਂ ਪਹਿਲਾਂ ਬਚਿਆਂ ਨੂੰ ਨਹੀਂ ਪੜ੍ਹਾਈਆਂ ਜਾਣੀਆਂ ਚਾਹੀਦੀਆਂ। ਬਾਲ-ਅਵਸਥਾ ਵਿਚ ਬੱਚੇ ਪਿਆਰ
- ↑ "As soon as education becomes an art, it is well-nigh impossible for it to succeed."