ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੭

ਕਵਿਤਾਵਾਂ ਨੂੰ ਠਿਰਾ ਘੋਟਾ ਹੀ ਲਾ ਲੈਂਦੇ ਹਨ। ਉਨ੍ਹਾਂ ਦੇ ਭਾਵਾਂ ਦਾ ਗਿਆਨ ਉਨ੍ਹਾਂ ਲਈ ਔਖਾ ਹੈ। ਕਿਸ਼ੋਰ ਬੱਚਾ ਸਭ ਤੋਂ ਵਧ ਪਿਆਰ ਦਾ ਅਨੁਭਵ ਕਰਦਾ ਹੈ। ਆਮ ਕਰਕੇ ਇਸ ਅਵਸਥਾ ਵਿਚ ਇਸ ਤਰ੍ਹਾਂ ਦੀਆਂ ਕਵਿਤਾਵਾਂ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ। ਜਦ ਬੱਚੇ ਨੂੰ ਉਸਦੀ ਭੁੱਖ ਅਨੁਸਾਰ ਮਾਨਸਿਕ ਭੋਜਣ ਮਿਲਦਾ ਹੈ ਤਾਂ ਉਹ ਉਸ ਨੂੰ ਸੁਆਦ ਨਾਲ ਗ੍ਰਹਿਣ ਕਰਦਾ ਹੈ।

ਮਨੋ ਵਿਗਿਆਨਿਕ-ਢੰਗ ਦੀ ਨਕਲ:-ਬਚਿਆਂ ਦੀ ਸਿਖਿਆ ਦਾ ਇਕ ਸਿਧਾਂਤ ਇਹ ਹੈ ਕਿ ਪਾਠ-ਵਿਸ਼ਾ ਜਿਸ ਤਰ੍ਹਾਂ ਲਿਖਿਆ ਜਾਂਦਾ ਹੈ ਉਸ ਨੂੰ ਉਸੇ ਤਰ੍ਹਾਂ ਨਹੀਂ ਪੜ੍ਹਾਇਆ ਜਾਣਾ ਚਾਹੀਦਾ। ਪਾਠ-ਵਿਸ਼ਾ ਆਮ ਕਰਕੇ ਵਿਦਵਾਨਾਂ ਦੇ ਢੰਗ ਨਾਲ ਲਿਖਿਆ ਜਾਂਦਾ ਹੈ। ਆਪਣੇ ਵਿਚਾਰਾਂ ਨੂੰ ਲੜੀਵਾਰ ਬਨਾਉਣ ਲਈ ਪੁਸਤਕ ਦਾ ਲੇਖਕ ਉਸਦੀ ਦਲੀਲ ਉਤੇ ਵਧੇਰੇ ਜ਼ੋਰ ਦਿੰਦਾ ਹੈ। ਉਸ ਦੇ ਮਨੋਵਿਗਿਆਨਿਕ ਪੱਖ ਉਤੇ ਉਸਦਾ ਧਿਆਨ ਨਹੀਂ ਜਾਂਦਾ। ਕੋਈ ਵਿਰਲਾ ਪੁਸਤਕ ਦਾ ਲੇਖਕ ਆਪਣੇ ਵਿਸ਼ੇ ਨੂੰ ਪਾਠਕਾਂ ਦੀ ਸਮਝ ਵਿਚ ਆਉਣ ਵਾਲਾ ਬਨਾਉਣ ਦਾ ਯਤਨ ਕਰਦਾ ਹੈ। ਵਿਸ਼ੇ ਨੂੰ ਸਮਝ ਵਿਚ ਆਉਣ ਵਾਲਾ ਬਨਾਉਣ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਜਿਥੇ ਲੋੜ ਹੋਵੇ ਉਥੇ ਉਸਦੇ ਵਿਦਵਾਨਾਂ ਵਾਲੇ ਢੰਗ ਨੂੰ ਛਡ ਦੇਈਏ ਅਤੇ ਆਪਣੇ ਵਿਸ਼ੇ ਨੂੰ ਇਸ ਤਰ੍ਹਾਂ ਅੱਗੇ ਤੋਰੀਏ ਜਿਸ ਨਾਲ ਸਿਖਣ ਵਾਲੇ ਦੀ ਸਮਝ ਵਿਚ ਚੰਗੀ ਤਰ੍ਹਾਂ ਬੈਠ ਜਾਵੇ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਉਸਤਾਦ ਸਥੂਲ ਧਾਰਨਾ ਨੂੰ ਵਧੇਰੇ ਮੱਹਤਾ ਦੇਵੇ। ਉਹ ਅਜਿਹੇ ਉਦਾਹਰਨ ਦੇਵੇ ਜਿਨ੍ਹਾਂ ਨਾਲ ਬੱਚਾ ਚੰਗੀ ਤਰ੍ਹਾਂ ਵਾਕਫ ਹੋਵੇ। ਉਹ ਕਿਸੇ ਨਿਯਮ ਦੇ ਸ਼ੁਧ ਰੂਪ ਨੂੰ ਇਕੋ ਵਾਰੀ ਨਾ ਦੱਸੇ ਸਗੋਂ ਹੌਲੀ ਹੌਲੀ ਉਸ ਨੂੰ ਉਦਾਹਰਨਾਂ ਦੇ ਸਹਾਰੇ ਅਸ਼ੁੱਧ ਰੂਪ ਤੋਂ ਸ਼ੁਧ ਰੂਪ ਵਲ ਲੈ ਜਾਵੇ।

ਜਦ ਅਸੀਂ ਇਹ ਕਹਿੰਦੇ ਹਾਂ ਕਿ ਉਸਤਾਦ ਨੂੰ ਵਿਦਵਾਨਾਂ ਵਾਲੇ ਢੰਗ ਦੀ ਵਰਤੋਂ ਕਰਨ ਦੀ ਥਾਂ ਮਨੋ-ਵਿਗਿਆਨਿਕ ਢੰਗ ਨਾਲ ਚਲਣਾ ਚਾਹੀਦਾ ਹੈ, ਤਾਂ ਇਹ ਕਦੇ ਵੀ ਨਾ ਸਮਝ ਲਿਆ ਜਾਵੇ ਕਿ ਵਿਦਵਾਨਾਂ ਵਾਲਾ ਢੰਗ ਸਭ ਹਾਲਤਾਂ ਵਿਚ ਅਮਨੋ-ਵਿਗਿਆਨਿਕ ਹੈ। ਜਿਨ੍ਹਾਂ ਬਚਿਆਂ ਦਾ ਕਿਸੇ ਵਿਸ਼ੇ ਦਾ ਗਿਆਨ ਕਾਫੀ ਹੋ ਗਿਆ ਹੈ, ਉਨ੍ਹਾਂ ਨੂੰ ਇਧਰ ਉਧਰ ਦੇ ਚੱਕਰ ਲੁਆ ਕੇ ਸਿਧਾਂਤ ਨੂੰ ਸਮਝਾਉਣ ਦੀ ਥਾਂ ਸਿੱਧਾ ਹੀ ਦੱਸ ਦੇਣਾ ਵਧੇਰੇ ਠੀਕ ਹੈ। ਉਨ੍ਹਾਂ ਲਈ ਵਿਦਵਾਨਾਂ ਵਾਲਾ ਢੰਗ ਹੀ ਮਨੋ-ਵਿਗਿਆਨਿਕ ਢੰਗ ਹੋ ਜਾਂਦਾ ਹੈ। ਕਿਸ ਵੇਲੇ ਸਾਨੂੰ ਵਿਦਵਾਨਾਂ ਵਾਲਾ ਰਾਹ ਫੜਨਾ ਚਾਹੀਦਾ ਹੈ ਅਤੇ ਕਿਸ ਵੇਲੇ ਮਨੋਵਿਗਿਆਨਿਕ ਢੰਗ, ਇਸ ਸੁਆਲ ਦਾ ਨਿਰਣਾ ਬੱਚੇ ਦੀ ਮਾਨਸਿਕ ਅਵਸਥਾ ਅਤੇ ਉਸ ਦੇ ਪਰਾਪਤ ਗਿਆਨ ਨੂੰ ਜਾਣਕੇ ਹੀ ਕੀਤਾ ਜਾ ਸਕਦਾ ਹੈ। ਜਿਹੜਾ ਢੰਗ ਇਕ ਬੱਚੇ ਲਈ ਮਨੋ-ਵਿਗਿਆਨਿਕ ਹੈ ਉਹ ਦੂਜੇ ਲਈ ਅਮਨੋ-ਵਿਗਿਆਨਿਕ ਹੋ ਸਕਦਾ ਹੈ।

ਸਮੁੱਚੇ ਤੋਂ ਅੰਗਾਂ ਵਲ:-ਬਚਿਆਂ ਦੀ ਸਿਖਿਆ ਵਿਚ ਸਾਨੂੰ ਉਸਨੂੰ ਪੂਰੇ ਦਾ ਗਿਆਨ ਪਹਿਲਾਂ ਕਰਾਕੇ ਫਿਰ ਉਸ ਵਿਚਲੇ ਅੰਗਾਂ ਨੂੰ ਇਕ ਇਕ ਕਰਕੇ ਸਮਝਾਉਣਾ ਚਾਹੀਦਾ ਹੈ। ਉਪਰਲੀ ਨਜ਼ਰ ਨਾਲ ਵੇਖਿਆਂ ਇਹ ਨਿਯਮ ਉਸ ਨਿਯਮ ਦੇ ਉਲਟ ਜਾਂਦਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸਾਨੂੰ ਬੱਚੇ ਦੀ ਸਿਖਾਈ ਵਿਚ ਵਿਸ਼ਲੇਸ਼ਨ ਤੋਂ ਗੱਠਤਾ ਵਲ ਜਾਣਾ ਚਾਹੀਦਾ ਹੈ। ਪਰ ਇਹ ਇਕ ਤਰ੍ਹਾਂ ਦਾ ਨਿਰਾ ਵਿਰੋਧਾਭਾਸ ਹੈ। ਇਸ ਵਿਰੋਧਾਭਾਸ ਦਾ ਖੰਡਣ ਸਮੁਚੇ ਅਤੇ ਅੰਗ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣ ਨਾਲ ਹੋ ਜਾਂਦਾ ਹੈ। ਸਮੁਚੇ ਸ਼ਬਦ