ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੮

ਦਾ ਅਰਥ ਇਥੇ ਉਸ ਸਮੁੱਚੇ ਤੋਂ ਹੈ ਜਿਹੜਾ ਬਾਲਕ ਦੀ ਸਮਝ ਵਿਚ ਆ ਚੁੱਕਾ ਹੈ। ਬੱਚੇ ਨੂੰ ਸਾਰੀ ਚੀਜ਼ ਦਾ ਗਿਆਨ ਪਹਿਲਾਂ ਹੁੰਦਾ ਹੈ ਪਰ ਇਹ ਗਿਆਨ ਠੁਕ ਸਿਰ ਨਹੀਂ ਜੁੜਿਆ ਹੁੰਦਾ। ਸਮੁਚੀ ਚੀਜ਼ ਦੇ ਗੁਣਾਂ ਦਾ ਗਿਆਨ ਉਸਨੂੰ ਸਪਸ਼ਟ ਨਹੀਂ ਹੁੰਦਾ। ਵਿਚਾਰ ਪਿਛੋਂ ਹੀ ਬੱਚੇ ਨੂੰ ਸੰਪੂਰਨ ਦੇ ਉਨ੍ਹਾਂ ਅੰਗਾਂ ਦਾ ਹੁੰਦਾ ਹੈ ਅਰਬਾਤ ਉਨ੍ਹਾਂ ਗੁਣਾਂ ਦਾ ਗਿਆਨ ਹੁੰਦਾ ਹੈ ਜਿਨ੍ਹਾਂ ਦਾ ਸੰਪੂਰਨ ਪਦਾਰਥ ਬਣਿਆ ਹੁੰਦਾ ਹੈ। ਸਮੁੱਚੇ ਦਾ ਗਿਆਨ ਸਥੂਲ ਪਦਾਰਥ ਦਾ ਗਿਆਨ ਹੈ, ਅਤੇ ਗੁਣਾਂ ਅਥਵਾ ਵਿਸ਼ੇਸ਼ਣਾਂ ਦਾ ਗਿਆਨ ਸੂਖਮ ਗਿਆਨ ਹੈ। ਸੂਖਮ ਗਿਆਨ ਦੀ ਸ਼ਕਤੀ ਬੱਚੇ ਵਿਚ ਹੌਲੀ-ਹੌਲੀ ਆਉਂਦੀ ਹੈ। ਇਸ ਲਈ ਉਸਤਾਦ ਨੂੰ ਸਮੁੱਚੇ ਨੂੰ ਤੋਂ ਅੰਗ ਵਲ ਜਾਣਾ ਚਾਹੀਦਾ ਹੈ।

ਉਦਾਹਰਨ ਤੋਂ ਸਿਧਾਂਤ ਵਲ:-ਪਹਿਲਾਂ ਕਿਹਾ ਜਾ ਚੁਕਾ ਹੈ ਕਿ ਪਾਠਕ ਨੂੰ ਸਥੂਲ ਤੋਂ ਸੂਖਮ ਵਲ ਜਾਣਾ ਜਾਣਾ ਚਾਹੀਦਾ ਹੈ। ਉਦਾਹਰਨ ਸਕੂਲ ਹੁੰਦਾ ਹੈ ਅਤੇ ਸਿਧਾਂਤ ਸੂਖਮ ਹੁੰਦਾ ਹੈ। ਇਸ ਲਈ ਉਦਾਹਰਨ ਤੋਂ ਸਿਧਾਂਤ ਵਲ ਜਾਣ ਦਾ ਨਿਯਮ ਪਹਿਲੇ ਨਿਯਮ ਦਾ ਨਿਰਾ ਇਕ ਵਿਸ਼ੇਸ਼ ਪੱਖ ਹੈ। ਇਸ ਨਿਯਮ ਨੂੰ ਲਾਗੂ ਕਰਨ ਸਮੇਂ ਇਹ ਧਿਆਨ ਵਿਚ ਰਖਣਾ ਜ਼ਰੂਰੀ ਹੈ ਕਿ ਸਿਧਾਂਤ ਨੂੰ ਨਿਪੁੰਨ ਬਨਾਉਣ ਲਈ ਉਸ ਨੂੰ ਨਵੇਂ ਉਦਾਹਰਨ ਤੇ ਘਟਾਉਣਾ ਜ਼ਰੂਰੀ ਹੈ। ਵਿਹਾਰਕ ਵਿਚਾਰ ਵਿੱਚ ਇਸੇ ਤਰਾਂ ਕੀਤਾ ਜਾਂਦਾ ਹੈ ਅਤੇ ਠੋਸ ਗਿਆਨ ਇਸੇ ਤਰ੍ਹਾਂ ਪਰਾਪਤ ਹੁੰਦਾ ਹੈ। ਇਥੇ ਇਹ ਦੱਸ ਦੇਣਾ ਜ਼ਰੂਰੀ ਹੈ ਕਿ ਉਦਾਹਰਨ ਸਦਾ ਕੋਈ ਕੁਦਰਤੀ ਘਟਨਾ ਨਹੀਂ ਹੁੰਦੀ। ਕਦੇ ਕਦੇ ਸਿਧਾਂਤ ਅਥਵਾ ਨਿਯਮ ਵੀ ਕਿਸੇ ਦੂਸਰੇ ਵਿਆਪਕ ਨਿਯਮ ਦੀ ਉਦਾਹਰਨ ਬਣ ਜਾਂਦੀ ਹੈ।

ਦੂਜੀ ਗਲ ਜਿਹੜੀ ਸਾਨੂੰ ਧਿਆਨ ਵਿਚ ਰਖਣੀ ਚਾਹੀਦੀ ਹੈ ਉਹ ਇਹ ਹੈ ਕਿ ਬੱਚੇ ਦਾ ਗਿਆਨ ਉਲਝਿਆ ਹੋਇਆ ਹੁੰਦਾ ਹੈ। ਇਸ ਗਿਆਨ ਵਿਚੋਂ ਕਿਸੇ ਵਿਸ਼ੇਸ਼ ਅੰਗ ਨੂੰ ਉਦਾਹਰਨ ਦਾ ਰੂਪ ਦੇਣਾ ਉਸਤਾਦ ਦਾ ਕੰਮ ਹੈ। ਬੱਚਾ ਉਦਾਹਰਨ ਰੂਪ ਉਦੋਂ ਹੀ ਨੂੰ ਸਮਝਦਾ ਹੈ ਜਦ ਉਸ ਨੂੰ ਸਿਧਾਂਤ ਅਥਵਾ ਨਿਯਮ ਦਾ ਗਿਆਨ ਹੋ ਜਾਂਦਾ ਹੈ।

ਅਨਿਸਚਤ ਤੋਂ ਨਿਸਚਤ ਵਲ:-ਬੱਚੇ ਦਾ ਸਧਾਰਨ ਗਿਆਨ ਅਸਪਸ਼ਟ, ਭੇਦ ਰਹਿਤ ਅਤੇ ਅਨਿਸਚਤ ਹੁੰਦਾ ਹੈ। ਇਹ ਗਿਆਨ ਉਸਤਾਦ ਹੌਲੀ ਹੌਲੀ ਸਪਸ਼ਟ, ਭੇਦ ਭਰਿਆ ਅਤੇ ਨਿਸਚਤ ਬਣਾ ਦੇਂਦਾ ਹੈ। ਵਿਚਾਰ-ਵਿਕਾਸ ਦੀ ਚਾਲ ਵੀ ਇਹੋ ਹੈ।

ਬੱਚੇ ਦਾ ਫੁਲ ਦਾ ਗਿਆਨ ਪਹਿਲਾਂ ਇਕ ਸੰਪੂਰਨ ਚੀਜ਼ ਦਾ ਗਿਆਨ ਹੁੰਦਾ ਹੈ। ਉਸ ਨੂੰ, ਪੱਤੀ, ਧੂੜਾ, ਡੰਡੀ ਆਦਿ ਦਾ ਵਖ ਵਖ ਗਿਆਨ ਨਹੀਂ ਹੁੰਦਾ। ਵਿਚਾਰ ਕਰਨ ਉਤੇ ਉਸ ਨੂੰ ਇਨ੍ਹਾਂ ਅੰਗਾਂ ਦਾ ਗਿਆਨ ਹੁੰਦਾ ਹੈ ਅਤੇ ਫਿਰ ਉਹ ਇਕ ਵਿਚ ਅਨੇਕਤਾ ਅਤੇ ਅਨੇਕ ਵਿਚ ਏਕਤਾ ਨੂੰ ਵੇਖਣ ਜਾਂਦਾ ਹੈ। ਇਸ ਤਰ੍ਹਾਂ ਦੇ ਗਿਆਨ ਦੀ ਉਤਪਤੀ ਲਈ ਉਸ ਨੂੰ ਉਸਤਾਦ ਦੀ ਸਹਾਇਤਾ ਦੀ ਲੋੜ ਹੁੰਦਾ ਹੈ। ਯੋਗ ਪ੍ਰਸ਼ਨਾਂ ਰਾਹੀਂ ਉਸਤਾਦ ਬੱਚੇ ਦੇ ਉਲਝੇ ਹੋਏ ਸੰਪੂਰਨ ਦੇ ਗਿਆਨ ਵਿਚ ਅਡਰਾਪਨ ਵਿਖਾਉਣ ਦਾ ਯਤਨ ਕਰਦਾ ਹੈ ਅਰਥਾਤ ਉਸ ਦੇ ਅੱਡ ਅੱਡ ਅੰਗਾਂ ਦਾ ਨਿਖੇੜ ਕਰਦਾ ਹੈ ਅਤੇ ਫਿਰ ਉਸ ਵਿਚ ਏਕਤਾ ਵਿਖਾਉਣ ਦਾ ਯਤਨ ਕਰਦਾ ਹੈ। ਇਸ ਤਰ੍ਹਾਂ ਬੱਚੇ ਦਾ ਗਿਆਨ ਸਪਸ਼ਟ ਅਤੇ ਨਿਸਚਤ ਹੋ ਜਾਂਦਾ ਹੈ।

ਬਾਹਰ-ਮੁਖੀ ਅਨੁਭਵ ਤੋਂ ਵਿਚਾਰ ਵਲ:-ਇਹ ਨੇਮ "ਉਦਾਹਰਨ ਤੋਂ ਦ੍ਰਿਸ਼ਟਾਂਤ ਵਲ" ਵਾਲੇ ਨੇਮ ਵਿਚ ਘੁਲ ਮਿਲ ਜਾਂਦਾ ਹੈ। ਉਸਤਾਦ ਨੂੰ ਸਦਾ ਇਹ