ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੯

ਧਿਆਨ ਵਿਚ ਰਖਣਾ ਚਾਹੀਦਾ ਹੈ ਕਿ ਬੱਚੇ ਨੂੰ ਕਿਸ ਗਲ ਦਾ ਅਨੁਭਵ ਹੈ। ਉਸਤਾਦ ਨੂੰ ਨਾ ਅਜਿਹੇ ਗਿਆਨ ਦੇਣੇ ਚਾਹੀਦੇ ਹਨ ਜਿਨ੍ਹਾਂ ਦਾ ਬੱਚੇ ਨੂੰ ਗਿਆਨ ਨਾ ਹੋਵੇ ਅਤੇ ਨਾ ਅਜਿਹੇ ਸਿਧਾਂਤ ਦਸਣੇ ਚਾਹੀਦੇ ਹਨ ਜਿਨ੍ਹਾਂ ਨੂੰ ਬੱਚਾ ਸਮਝ ਨਾ ਸਕੇ। ਬੱਚੇ ਨੂੰ ਇਹ ਪਤਾ ਹੈ ਕਿ ਜਦ ਦੁਧ ਅੱਗ ਤੇ ਰੱਖਿਆ ਜਾਂਦਾ ਹੈ ਤਾਂ ਉਬਾਲਾ ਆਉਂਦਾ ਹੈ ਅਰਥਾਤ ਉਹ ਵਧੇਰੇ ਥਾਂ ਵਿਚ ਹੋ ਜਾਂਦਾ ਹੈ। ਇਸੇ ਤਰ੍ਹਾਂ ਪਾਣੀ ਵੀ ਸੋਕ ਲਗਣ ਤੇ ਵਧੇਰੇ ਥਾਂ ਮਲ ਲੈਂਦਾ ਹੈ। ਬੱਚੇ ਦੇ ਇਸ ਅਨੁਭਵ ਦੇ ਅਧਾਰ ਉਤੇ ਉਸਤਾਦ ਨੂੰ ਇਹ ਗਿਆਨ ਦੇਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਸਾਰੇ ਤਰਲ ਪਦਾਰਥ ਗਰਮ ਕਰਨ ਨਾਲ ਵਧੇਰੇ ਘੇਰ ਵਿਚ ਹੋ ਜਾਂਦੇ ਹਨ। ਫਿਰ ਉਸ ਨੂੰ ਇਹ ਗਿਆਨ ਕਰਾਇਆ ਜਾਵੇ ਕਿ ਗਰਮੀ ਨਾਲ ਸਾਰੇ ਪਦਾਰਥ ਫੈਲ ਜਾਂਦੇ ਹਨ।

ਪੜ੍ਹਾਉਣਾ ਅਤੇ ਸੁਤੰਤਰ ਖੋਜ

ਸਿਖਾਈ-ਵਿਧੀ ਦੇ ਦੋ ਅੰਗ ਹਨ:-ਇਕ ਬੱਚੇ ਨੂੰ ਕਿਸੇ ਨਵੀਂ ਗਲ ਦਸਣਾ ਅਤੇ ਦੂਜੇ ਉਸ ਨੂੰ ਨਵੀਂ ਗਲ ਦੀ ਖੋਜ ਲਈ ਉਤਸ਼ਾਹ ਦੇਣਾ। ਚੰਗੀ ਸਿਖਿਆ-ਪਰਣਾਲੀ ਵਿਚ ਇਨ੍ਹਾਂ ਦੋਹਾਂ ਦਾ ਸੁਚੱਜਾ ਮੇਲ ਹੁੰਦਾ ਹੈ। ਸਧਾਰਨ ਤੌਰ ਦੇ ਉਸਤਾਦ ਬਦਿਆਂ ਨੂੰ ਇੱਨਾ ਵਧੇਰੇ ਆਪ ਦਸਦੇ ਹਨ ਕਿ ਉਨ੍ਹਾਂ ਨੂੰ ਸੁਤੰਤਰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ। ਬਚਿਆਂ ਵਿਚ ਸੁਤੰਤਰ ਸੋਚਣ ਦੀ ਸ਼ਕਤੀ ਅਭਿਆਸ ਨਾਲ ਆਉਂਦੀ ਹੈ। ਇਹ ਅਭਿਆਸ ਉਸਤਾਦ ਜਾਣ ਬੁਝ ਕੇ ਬਚਿਆਂ ਤੋਂ ਕਰਾਉਂਦਾ ਹੈ। ਜਦ ਬਚਿਆਂ ਨੂੰ ਸੁਤੰਤਰ ਸੋਚਣ ਦਾ ਘਟ ਮੌਕਾ ਦਿਤਾ ਜਾਂਦਾ ਹੈ ਤਾਂ ਉਹ ਹਰ ਗਲ ਲਈ ਉਸਤਾਦ ਦਾ ਆਸਰਾ ਟੋਲਦੇ ਹਨ। ਜਿਨ੍ਹਾਂ ਗਲਾਂ ਨੂੰ ਉਹ ਆਪ ਕਿਤਾਬ ਪੜ੍ਹ ਕੇ ਜਾਂ ਆਪਣੇ ਦਿਮਾਗ ਤੋਂ ਥੋੜਾ ਜ਼ੋਰ ਦੇ ਕੇ ਸਮਝ ਸਕਦੇ ਹਨ, ਉਨ੍ਹਾਂ ਲਈ ਵੀ ਉਹ ਉਸਤਾਦ ਦਾ ਸਹਾਰਾ ਲੈਂਦੇ ਹਨ। ਸੁਚੱਜਾ ਸਿਖਾਈ-ਢੰਗ ਉਹ ਹੈ ਜਿਸ ਵਿਚ ਉਸਤਾਦ ਬਚਿਆਂ ਨੂੰ ਅਜਿਹੀ ਕੋਈ ਗਲ ਨਹੀਂ ਦਸਦਾ ਜਿਹੜੀ ਉਹ ਆਪ ਯਤਨ ਨਾਲ ਸਮਝ ਸਕਦਾ ਹੈ। ਬੱਚੇ ਨੂੰ ਉਹ ਗਲਾਂ ਹੀ ਦਸੀਆਂ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਸੋਚ ਵਿਚਾਰ ਤੇ ਦਿਮਾਗ ਵਿਚੋਂ ਨਹੀਂ ਕਢੀਆਂ ਜਾ ਸਕਦੀਆਂ।

ਕਦੇ ਕਦੇ ਬੱਚੇ ਦੀ ਸੁਤੰਤਰ ਖੋਜ ਤੇ ਬਹੁਤਾ ਹੀ ਜ਼ੋਰ ਦਿਤਾ ਜਾਂਦਾ ਹੈ। ਇਸ ਤਰ੍ਹਾਂ ਖੋਜੀ-ਵਿਧੀ (ਹਯੂਰਿਸਟਿਕ ਮੈਥਹੱਡ) ਨਾਮੀ ਨਵੀਂ ਵਿਧੀ ਦੀ ਕਾਢ ਕਢੀ ਗਈ ਹੈ। ਇਸ ਨੂੰ ਪਰਚਲਤ ਕਰਨ ਵਾਲੇ ਇੰਗਲੈਂਡ ਦੇ ਸਿਖਿਆ-ਵਿਗਿਆਨੀ ਆਰਮ ਸਟ੍ਰਾਂਗ ਸਨ। ਇਸ ਵਿਧੀ ਵਿਚ ਜਿਥੋਂ ਤਕ ਹੋ ਸਕਦਾ ਹੈ ਬੱਚੇ ਨੂੰ ਨਵੀਂ ਸਹਿਆਈ ਨੂੰ ਖੋਜਣ ਲਈ ਆਪਣੇ ਆਸਰੇ ਤੇ ਹੀ ਛੱਡ ਦਿੱਤਾ ਜਾਂਦਾ ਹੈ। ਬੱਚੇ ਨੂੰ ਉਹ ਹੀ ਸਹਾਇਤਾ ਦਿਤੀ ਜਾਂਦੀ ਹੈ ਜਿਥੇ ਉਹ ਆਪ ਸਹਾਇਤਾ ਮੰਗਦਾ ਹੈ। ਵਿਗਿਆਨਿਕ ਵਿਸ਼ਿਆਂ ਦੇ ਪੜ੍ਹਾਉਣ ਵਿਚ ਇਹ ਢੰਗ ਬੜਾ ਸਫਲ ਸਾਬਤ ਹੋਇਆ ਹੈ।

ਇਸ ਢੰਗ ਬਾਰੇ ਇਹ ਕਹਿ ਦੇਣਾ ਜ਼ਰੂਰੀ ਹੈ ਕਿ ਬੱਚੇ ਨੂੰ ਸੁਤੰਤਰ ਖੋਜ ਲਈ ਥੋੜ੍ਹੀ ਦੂਰ ਤਕ ਹੀ ਛਡਿਆ ਜਾ ਸਕਦਾ ਹੈ। ਬੱਚੇ ਦੇ ਜਾਨਣ ਯੋਗ ਬਹੁਤ ਸਾਰੀਆਂ ਗਲਾਂ ਉਸਤਾਦ ਨੂੰ ਆਪ ਦਸਣੀਆਂ ਪੈਣਗੀਆਂ। ਜੇ ਕੋਈ ਬੱਚਾ ਹਰ ਗੱਲ ਨੂੰ ਸੁਤੰਤਰ ਖੋਜ ਨਾਲ ਸਮਝੇ ਤਾਂ ਉਹ ਉੱਨਾ ਹੀ ਚਿਰ ਲਾਵੇਗਾ ਜਿੱਨਾ ਮਨੁਖ ਸਮਾਜ ਨੇ ਲਾਇਆ ਹੈ। ਦੂਜੇ ਸੁਤੰਤਰ ਖੋਜ ਲਈ ਪਹਿਲਾਂ ਤੋਂ ਹੀ ਕਾਫੀ ਗਿਆਨ ਦਾ ਹੋਣਾ ਜ਼ਰੂਰੀ ਹੈ। ਬਚੇ ਦੇ ਦਿਮਾਗ ਦੀ ਅਵਿਕਸਤ ਅਵਸਥਾ ਵਿਚ ਉਸ ਕੋਲ ਬਹੁਤ ਹੀ ਸੀਮਤ ਗਿਆਨ ਹੁੰਦਾ ਹੈ। ਅਜਿਹੀ