੧੨
ਜੇ ਕੋਈ ਵਿਅਕਤੀ ਯੋਗ ਯਤਨ ਨਾ ਕਰੇ ਤਾਂ ਭਾਵੇਂ ਉਸ ਦੇ ਵਡੇਰੇ ਕਿਨੇ ਵੀ ਚਲਣ ਵਾ ਅਤੇ ਵਿਦਿਵਾਨ ਕਿਉਂ ਨਾ ਹੋਣ, ਉਹ ਆਪ ਯੋਗ ਵਿਅਕਤੀ ਨਹੀਂ ਬਣੇਗਾ। ਸਿਖਿਅ ਦਾ ਨਿਸ਼ਾਨਾ ਹਰ ਵਿਅਕਤੀ ਨੂੰ ਆਪਣੀ ਯੋਗਤਾ ਵਧਾਉਣ ਵਲ ਲਾਉਣਾ ਹੈ। ਸਿਖਿਅ ਦੇ ਕੰਮ ਵਿਚ ਕਦੇ ਮੁਸਤੀ ਨਹੀਂ ਹੋਣੀ ਚਾਹੀਦੀ। ਹਰ ਪੀੜ੍ਹੀ ਦੇ ਲੋਕਾਂ ਦੀ ਸਿਖਿਅ ਚੰਗੀ ਤਰ੍ਹਾਂ ਹੁੰਦੀ ਰਹਿਣੀ ਚਾਹੀਦੀ ਹੈ। ਜੇ ਕਦੋ ਕਿਸੇ ਰਾਸ਼ਟਰ ਦੀ ਇਕ ਵੀ ਪੀੜ੍ਹ ਦੀ ਸਿਖਿਆ ਵਲੋਂ ਅਣ-ਹਿਲੀ ਕਰ ਦਿਤੀ ਜਾਵੇ ਤਾਂ ਰਾਸ਼ਟਰ ਕਿੰਨਾ ਵੀ ਯੋਗ ਕਿਉ ਨਾ ਹੋਵੇ, ਜਾਂਗਲੀ ਅਵਸਥਾ ਨੂੰ ਪਹੁੰਚ ਜਾਵੇਗਾ। ਇਸ ਲਈ ਸਿਖਿਆ ਤੋਂ ਵਧੇ ਮਹੱਤਤਾ ਵਾਲਾ ਕੋਈ ਵੀ ਕੰਮ ਨਹੀਂ ਹੈ। ਹਰ ਵਿਅਕਤੀ ਦਾ ਇਹ ਧਰਮ ਹੈ ਕਿ ਉ ਦੂਸਰਿਆਂ ਦੀ ਸਿਖਿਆ ਵਿਚ ਸਹਾਇਤਾ ਕਰਦਾ ਰਹੇ। ਜਿਹੜਾ ਸਿਖਿਆ ਦੇਣ ਵਾਲ ਧਰਮ ਸਮਝ ਕੇ ਆਪਣੇ ਕੰਮ ਨੂੰ ਮਨ ਲਾ ਕੇ ਕਰਦਾ ਹੈ, ਉਸ ਤੋਂ ਵਧੇਰੇ ਪਵਿੱਤ ਜੀਵਨ ਕਿਸੇ ਹੋਰ ਵਿਅਕਤੀ ਦਾ ਨਹੀਂ। ਇਸੇ ਤਰ੍ਹਾਂ ਸਭ ਤੋਂ ਚੰਗੀ ਸਰਕਾਰ ਉਹੋ ਹੱ ਹੈ ਜਿਹੜੀ ਰਾਸ਼ਟਰ ਦੀ ਆਮਦਨ ਦਾ ਵਧੇਰੇ ਹਿੱਸਾ ਲੋਕਾਂ ਦੀ ਸਿਖਿਆ ਉਤੇ ਖਰਚ ਕਰਦੀ ਹੈ ਅਰਥਾਤ ਜਿਹੜੀ ਸਿਖਿਆ ਦੇ ਕੰਮ ਨੂੰ ਹੀ ਸਭ ਤੋਂ ਵਧ ਮਹੱਤਤਾ ਦੀ ਦਿੰਦੀ ਹੈ। ਯੂਨਾਨ ਦੇ ਪਰਸਿਧ ਫਿਲਾਸਫਰ ਪਲੇਟੋ ਦੇ ਮੱਤ ਅਨੁਸਾਰ ਕਿਸੇ ਸਰਕਾਰ ਦੀ ਹੋਂਦ ਦਾ ਅਧਾਰ ਅਖਲਾਕੀ ਸਿਖਿਆ ਹੈ। ਇਸ ਲਈ ਜਿਹੜੀ ਸਰਕਾਰ ਲੋਕਾਂ ਦੇ ਸਿਖਿਆ ਦੇ ਕੰਮ ਨੂੰ ਚੰਗੀ ਤਰ੍ਹਾਂ ਨਹੀਂ ਕਰਦੀ ਉਹ ਆਪਣੀ ਬਿਰਤਾ ਦੋ ਅਖਲਾਕੀ ਅਧਾਰ ਨੂੰ ਗੁਆ ਲੈਂਦੀ ਹੈ। ਜ਼ਾਲਮ ਜਾਂ ਵਿਦੇਸ਼ੀ ਸਰਕਾਰਾਂ ਆਮ ਕਰਕੇ ਸਿਖਿਆ ਦੇ ਕੰਮ ਵਲ ਅਣਗਹਿਲੀ ਕਰਦੀਆਂ ਹਨ। ਕਿੰਨੀਆਂ ਹੀ ਵਿਦੇਸ਼ੀ ਸਰਕਾਰਾਂ ਆਪਣੇ ਅਧੀਨ ਲੋਕਾਂ ਵਿਚ ਸਿਖਿਆ ਦੇ ਪਰਚਾਰ ਨੂੰ ਜਾਣ ਬੁਝ ਰੋ ਰੋਕਦੀਆਂ ਹਨ-ਕਿਉਂਕਿ ਉਨ੍ਹਾਂ ਦੀ ਹੋਂਦ ਦਾ ਅਧਾਰ ਹੀ ਲੋਕਾਂ ਦੀ ਬੇਸਮਝੀ ਹੈ। ਇਸ ਤਰ੍ਹਾਂ ਦਾ ਰਾਜ ਅਖਲਾਕੀ ਰਾਜ ਨਹੀਂ ਹੁੰਦਾ। ਅਧੁਨਿਕ ਕਾਲ ਵਿਚ ਇਸ ਤਰ੍ਹਾਂ ਦੇ ਸਾਰੇ ਰਾਜਾਂ ਨੂੰ ਖਤਮ ਕਰਨ ਦੀ ਲਹਿਰ ਸੰਸਾਰ ਵਿਚ ਚਲ ਰਹੀ ਹੈ।
ਸਿਖਿਆ ਦੇ ਸਾਧਨ
ਬੱਚੇ ਦੀ ਸਿਖਿਆ ਕਈ ਤਰ੍ਹਾਂ ਦੀ ਹੁੰਦੀ ਹੈ। ਪਹਿਲਾਂ ਤਾਂ ਕੁਦਰਤ ਹੀ ਬੱਚੇ ਨੂੰ ਸਿਖਿਆ ਦੇਂਦੀ ਹੈ ਅਤੇ ਦੂਜੇ ਸਮਾਜ ਬੱਚੇ ਨੂੰ ਸਿਖਿਅਤ ਬਣਾਉਂਦਾ ਹੈ। ਕਿੰਨੇ ਹੀ ਸਿਖਿਆ ਵਿਗਿਆਨਕਾਂ ਨੇ ਪਹਿਲੀ ਕਿਸਮ ਦੀ ਸਿਖਿਆ ਨੂੰ ਇੰਨੀ ਮਹੱਤਾ ਦਿਤੀ ਹੈ ਕਿ ਉਹ ਸਮਾਜ ਰਾਹੀਂ ਦਿਤੀ ਸਿਖਿਆ ਨੂੰ ਬੱਚੇ ਦੀ ਮਾਨਸਿਕ ਵਿਕਾਸ ਵਿਚ ਰੋਕ ਪਾਉਣ ਵਾਲੀ ਸਿਖਿਆ ਮੰਨਣ ਲਗ ਪਏ ਹਨ। ਸੁਭਾਵਕ ਲਿਖਿਆ ਨੂੰ ਮਹੱਤਾ ਦੇਣ ਵਾਲੇ ਸਿਖਿਆ ਵਿਗਿਆਨੀ ਰੂਸੋ ਦਾ ਕਥਨ ਹੈ ਕਿ ਬਾਲਕ ਨੂੰ ਜਿੰਨੀ ਦੇਰ ਤਕ ਸਮਾਜਿਕ ਸਿਖਿਆ ਤੋਂ ਰੋਕਿਆ ਜਾਵੇ ਉੱਨਾ ਚੰਗਾ ਹੈ, ਉਸ ਨੂੰ ਕੁਦਰਤ ਤੋਂ ਆਪਣੇ ਆਪ ਸਿਖਿਆ ਪਰਾਪਤ ਕਰਨ ਦਿਉ। ਉਸ ਦਾ ਕਹਿਣਾ ਹੈ ਕਿ ਬੱਚੇ ਨੂੰ ਜਿਹੜੀ ਗਲ ਕਲ ਸਿਖਾ ਸਕਦੇ ਹੋ ਉਸ ਨੂੰ ਅੱਜ ਨਾ ਸਿਖਾਓ।
ਬੱਚੇ ਦੀ ਕੁਦਰਤੀ ਸਿਖਿਆ
ਅਸਲ ਵਿਚ ਬੱਚਾ ਕੁਦਰਤ ਤੋਂ ਕਈ ਤਰ੍ਹਾਂ ਦੀ ਸਿਖਿਆ ਲੈਂਦਾ ਹੈ। ਜਿਸ ਤਰ੍ਹਾਂ