ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੁਦਰਤ ਸੰਸਾਰ ਦੇ ਹਰ ਜੀਵਾਂ ਨੂੰ ਆਪਣੇ ਜੀਵਨ ਨਿਰਬਾਹ ਲਈ ਅਨੇਕ ਤਰ੍ਹਾਂ ਦੀ ਸਿਖਿਆ ਦਿੰਦੀ ਹੈ, ਉਸੇ ਤਰ੍ਹਾਂ ਉਹ ਬੱਚੇ ਨੂੰ ਵੀ ਕਈ ਤਰ੍ਹਾਂ ਦੀ ਸਿਖਿਆ ਦਿੰਦੀ ਹੈ । ਬੱਚਾ ਸੁਭਾਵਕ ਚੰਚਲ ਹੁੰਦਾ ਹੈ । ਇਸ ਚੰਚਲਤਾ ਕਰਕੇ ਉਹ ਸਦਾ ਨਵੀਆਂ ਗੱਲਾਂ ਸਿਖਦਾ ਰਹਿੰਦਾ ਹੈ। ਜਦੋਂ ਉਹ ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਦੁਖ ਹੁੰਦਾ ਹੈ ਅਤੇ ਜਦ ਉਹ ਠੀਕ ਕੰਮ ਕਰਦਾ ਹੈ ਤਾਂ ਉਸ ਨੂੰ ਸੁਖ ਦਾ ਅਨੁਭਵ ਹੁੰਦਾਂ ਹੈ । ਇਸ ਤਰ੍ਹਾਂ ਬੱਚੇ ਦੇ ਜੀਵਨ ਵਿਚ ਜਿਹੜੇ ਕੰਮ ਲਾਭਦਾਇਕ ਨਹੀਂ ਹੁੰਦੇ, ਉਹ ਉਨ੍ਹਾਂ ਨੂੰ ਕਰਨਾ ਛਡ ਦੇਂਦਾ ਹੈ ਅਤੇ ਜਿਹੜੇ ਲਾਭਦਾਇਕ ਹੁੰਦੇ ਹਨ ਉਨ੍ਹਾਂ ਨੂੰ ਕਰਨ ਦੀ ਉਹ ਆਪਣੇ ਵਿਚ ਆਦਤ ਪਾਉਂਦਾ ਹੈ । ਇਹ ਕੁਦਰਤੀ ਸਿਖਿਆ ਦੁਖ ਅਤੇ ਸੁਖ ਦੀ ਪ੍ਰਤੀ-ਕਰਮ ਆਖੀ ਜਾਂਦੀ ਹੈ। ਇਕ ਬੱਚਾ ਖੇਡ ਰਿਹਾ ਹੈ। ਉਸ ਦੇ ਸਾਹਮਣੇ ਇਕ ਦੀਵਾ ਆਉਂਦਾ ਹੈ । ਜਦੋਂ ਉਹ ਦੀਵੇ ਦੀ ਲਾਟ ਵੇਖਦਾ ਹੈ ਤਾਂ ਉਸ ਵਲ ਖਿਚਿਆ ਜਾਂਦਾ ਹੈ । ਉਹ ਉਸ ਨੂੰ ਫੜਨਾ ਚਾਹ ਦਾ ਹੈ । ਜਦ ਉਹ ਆਪਣਾ ਹੱਥ ਲਾਟ ਕੋਲ ਲੈ ਜਾਂਦਾ ਹੈ ਤਾਂ ਉਸ ਨੂੰ ਬੜਾ ਦੁਖਾ ਪਹੁੰਚਦਾ ਹੈ । ਉਸ ਦੀ ਉਂਗਲੀ ਸੜ ਜਾਂਦੀ ਹੈ। ਉਸ ਨੂੰ ਬੜਾ ਦੁਖ ਪਰਤੀਤ ਹੁੰਦਾ ਹੈ। ਉਹ ਚੀਕ ਉਠਦਾ ਹੈ। ਹੁਣ ਜਦ ਵੀ ਬੱਚਾ ਦੀਵੇ ਦੀ ਲਾਟ ਨੂੰ ਵੇਖਦਾ ਹੈ ਉਹ ਉਸ ਵਲ ਖਿਚਿਆ ਜ਼ਰੂਰ ਜਾਂਦਾ ਹੈ ਪਰ ਉਸ ਦਾ ਪੁਰਾਣਾ ਤਜਰਬਾ ਦੀਵੇ ਦੀ ਲਾਟ ਨੂੰ ਫੜਨ ਤੋਂ ਰੋਕਦਾ ਹੈ । ਇਸ ਦੁਖ ਰਾਹੀਂ ਕੁਦਰਤ ਨੇ ਬੱਚੇ ਨੂੰ ਅੱਗ ਤੋਂ ਆਪਣੇ ਆਪ ਨੂੰ ਬਚਾਉਣ ਦੀ ਸਿਖਿਆ ਦੇ ਦਿੱਤੀ ਹੈ। ਬੱਚਾ ਜਨਮ ਤੋਂ ਕਿਸੇ ਘਰ ਆਏ ਤੋਂ ਡਰ ਪਰਤੀਤ ਨਹੀਂ ਕਰਦਾ ਪਰ ਉਸ ਦਾ ਕੁਦਰਤੀ ਤਜਰਬਾ ਉਸ ਨੂੰ ਸਿਖਾਉਂਦਾ ਹੈ ਕਿ ਸਾਰੇ ਘਰ ਆਉਣ ਵਾਲਿਆਂ ਉਤੇ ਵਿਸ਼ਵਾਸ਼ਾ ਨਹੀਂ ਕਰਨਾ ਚਾਹੀਦਾ । ਇਸ ਲਈ ਉਹ ਘਰ ਆਉਣ ਵਾਲਿਆਂ ' ਤੋਂ ਹੁਸ਼ਿਆਰ ਹੋ ਜਾਂਦਾ ਹੈ ਤੇ ਕਿਸੇ ਦੇ ਭੁਲਾਉਣ ਵਿਚ ਸੌਖੀ ਤਰ੍ਹਾਂ ਨਹੀਂ ਆਉਂਦਾ । ਬੱਚਾ ਜਦ ਕੋਈ ਮੂੰਹ ਵਿਚ ਪਾਣ ਵਾਲੀ ਚੀਜ਼ ਵੇਖਦਾ ਹੈ ਤਾਂ ਉਸ ਨੂੰ ਚੁਕ ਕੇ ਮੂੰਹ ਵਿਚ ਪਾ ਲੈਂਦਾ ਹੈ । ਪਰ ਕਈ ਅਜੇਹੀਆਂ ਚੀਜ਼ਾਂ ਕੌੜੀਆਂ ਕੁਸੈਲੀਆਂ ਹੁੰਦੀਆਂ ਹਨ । ਕਿੰਨੀਆਂ ਨਾਲ ਉਸ ਦਾ ਮੂੰਹ ਸੜ- ਜਾਂਦਾ ਹੈ । ਇਸ ਤਰ੍ਹਾਂ ਦੇ ਤਜਰਬਿਆਂ ਨਾਲ ਬੱਚਾ ਸੁਚੇਤ ਹੋ ਜਾਂਦਾ ਹੈ । ਹੁਣ ਉਹ ਸਭ ਚੀਜ਼ਾਂ ਨੂੰ ਮੂੰਹ ਵਿੱਚ ਨਹੀਂ ਪਾਉਂਦਾ । ਉਹ ਜਿਨ੍ਹਾਂ ਨੂੰ ਮਿੱਠਾ ਸਮਝਦਾ, ਉਨ੍ਹਾਂ ਨੂੰ ਹੀ ਮੂੰਹ ਵਿਚ ਪਾਉਂਦਾ ਹੈ । ਸਮਾਜਿਕ ਸਿਖਿਆ ਬੱਚੇ ਦੀ ਸਮਾਜ ਤੋਂ ਪਰਾਪਤ ਕੀਤੀ ਸਿਖਿਆ ਦੋ ਕਿਸਮ ਦੀ ਹੁੰਦੀ ਹੈ-ਇਕ ਨਿਯਮ-ਬੱਧ (ਵਿਧਾਨਿਕ) ਅਤੇ ਦੂਜੀ ਸਹਿਜ ਸਿਖਿਆ (ਅਵੈਧਾਨਿਕ) । ਦੋਹਾਂ ਹੀ ਤਰ੍ਹਾਂ ਦੀਆਂ ਸਿਖਿਆਵਾਂ ਬੱਚੇ ਦੇ ਮਾਨਸਿਕ ਵਿਕਾਸ ਲਈ ਜ਼ਰੂਰੀ ਹਨ। ਬੱਚੇ ਦੇ ਜੀਵਨ ਵਿਚ ਰਹਿਜ ਸਿਖਿਆ ਦਾ ਅਰੰਭ ਪਹਿਲਾਂ ਹੁੰਦਾ ਹੈ ਅਤੇ ਇਸ ਤਰ੍ਹਾਂ ਦੀ ਸਿਖਿਆ ਵਿਅਕਤੀ ਏ ਜੀਵਨ ਭਰ ਹੁੰਦੀ ਹੈ । ਬੱਚੇ ਦੀ ਨਿਯਮ-ਬੱਧ ਸਿਖਿਆ ਦਾ · ਅਰੰਭ ਸਹਿਜ ਸਿਖਿਆ ਦੇ ਅਰੰਭ ਹੋਣ ਪਿਛੋਂ ਹੁੰਦਾ ਹੈ ਅਤੇ ਬਾਲਗ ਅਵਸਥਾ ਪਹੁੰਚਣ ਤਕ ਆਮ ਤੌਰ 'ਤੇ ਇਹ ਸਿਖਿਆ ਖਤਮ ਹੋ ਜਾਂਦੀ ਹੈ । ਸਹਿਜ ਸਿਖਿਆ ਅਤੇ ਨਿਯਮ-ਬੱਧ ਸਿਖਿਆ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਸਹਿਜ ਸਿਖਿਆ ਕਦੇ ਕਦੇ ਨਿਯਮ ਬੱਧ ਸਿਖਿਆ ਦਾ ਹੀ ਰੂਪ ਧਾਰਨ ਕਰ ਲੈਂਦੀ ਹੈ । ਇਸੇ ਤਰਾਂ : ਨਿਯਮ ਬੱਧ ਸਿਖਿਆ ਵਿਚ ਦੱਸੀਆਂ : ਬਹੁਤ ਸਾਰੀਆਂ ਗੱਲਾਂ ਸਹਿਜ ਸਿਖਿਆ ਵਿਚ ਦੱਸੀਆਂ ਗਈਆਂ ਹੁੰਦੀਆਂ ਹਨ ।