ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪

ਸਹਿਜ ਸਿਖਿਆ ਬਿਨਾਂ ਖੇਚਲ ਕੀਤੇ ਬੱਚੇ ਨੂੰ ਆਪਣੇ ਆਪ ਹੁੰਦੀ ਹੈ, ਨਿਯਮ ਬੱਧ ਲਿਖਿਆ ਜਾਣ ਬੁਝ ਕੇ ਬੱਚੇ ਨੂੰ ਦਿਤੀ ਜਾਂਦੀ ਹੈ ਅਤੇ ਬੱਚਾ ਵੀ ਉਸ ਨੂੰ ਜਾਣ ਬੁਝ ਕੇ ਗਹਿਣ ਕਰਦਾ ਹੈ।

ਸਹਿਜ ਸਿਖਿਆ ਦੇ ਸਾਧਨ

ਸਹਿਜ ਸਿਖਿਆ ਦੇ ਸਾਧਨ ਹੇਠ ਲਿਖੇ ਹਨ:-

੧. ਪਰਵਾਰ।

੨. ਧਾਰਮਕ ਇਕੱਠ।

੩. ਯਾਰ ਦੋਸਤ।

੪. ਸਭਾ-ਸੁਸਾਇਟੀ।

ਇਨ੍ਹਾਂ ਸਿਖਿਆ ਦੇ ਸਾਧਨਾਂ ਉਤੋ ਵਖ ਵਖ ਵਿਚਾਰ ਕਰਨਾ ਇਨ੍ਹਾਂ ਦੀ ਮੌਲਕਤਾ ਸਮਝਣ ਲਈ ਜ਼ਰੂਰੀ ਹੈ।

ਪਰਵਾਰ ਰਾਹੀਂ ਸਿਖਿਆ:-ਬੱਚੇ ਦਾ ਪਹਿਲਾ ਸਕੂਲ ਟੱਬਰ ਹੈ। ਜਿਹੜੀ ਸਿੱਖਿਆ ਬੱਚੇ ਨੂੰ ਮਾਂ ਦੀ ਗੋਦ ਵਿਚ ਮਿਲਦੀ ਹੈ ਉਹ ਚਿਰ ਰਹਿਣੀ ਹੈ। ਇੰਗਲੈਂਡ ਦੇ ਪ੍ਰਸਿਧ ਫਿਲਾਸਫਰ ਬਰਟਰੈਂਡ ਰਸਲ ਆਪਣੀ ‘ਆਨ ਐਜੂਕੇਸ਼ਨ’ ਨਾਮੀ ਪੁਸਤਕ ਵਿਚ ਬੱਚੇ ਦੀ ਸਿਖਿਆ ਦਾ ਅਰੰਭ ਕਾਲ ਉਸ ਦੀ ਇਕ ਸਾਲ ਦੀ ਉਮਰ ਦਸਦੇ ਹਨ। ਬੱਚੇ ਦੇ ਜੀਵਨ ਵਿਚ ਕਈ ਜਟੀਲੀਆਂ ਆਦਤਾਂ ਇਕ ਸਾਲ ਦੀ ਉਮਰ ਵਿਚ ਹੀ ਪੈ ਜਾਂਦੀਆਂ ਹਨ। ਬਹੁਤ ਸਾਰੀਆਂ ਮਾਵਾਂ ਬੱਚੇ ਨੂੰ ਹਰ ਵੇਲੇ ਗੋਦੀ ਵਿਚ ਹੀ ਰਖੀ ਰਖਦੀਆਂ ਹਨ। ਜਦੋਂ ਉਹ ਉਸ ਨੂੰ ਗੋਦੀ ਵਿਚੋਂ ਹੇਠਾਂ ਉਤਾਰਦੀਆਂ ਹਨ ਤਾਂ ਉਹ ਰੋਣ ਲਗ ਜਾਂਦਾ ਹੈ। ਇਸ ਤੋ ਮਾਂ ਦੁਖੀ ਹੁੰਦੀ ਹੈ ਅਤੇ ਉਸ ਨੂੰ ਫਿਰ ਗੋਦੀ ਵਿਚ ਲੈ ਲੈਂਦੀ ਹੈ। ਪਰ ਇਸ ਤਰ੍ਹਾਂ ਬੱਚੇ ਦੀ ਮਰਜ਼ੀ ਪੂਰੀ ਕਰਨ ਨਾਲ ਉਸ ਵਿੱਚ ਅੱਗੇ ਜ਼ਿਦ ਕਰਨ ਦੀ ਆਦਤ ਪੈ ਜਾਂਦੀ ਹੈ। ਜ਼ਿੱਦੀ ਬੱਚਾ ਦੂਜਿਆਂ ਦੇ ਔਖ ਦੀ ਪਰਵਾਹ ਨਹੀਂ ਕਰਦਾ, ਉਹ ਸਦਾ ਆਪਣੀ ਸੌਖ ਲਭਦਾ ਹੈ। ਉਹ ਸਵਾਰਥੀ ਵਿਅਕਤੀ ਬਣ ਜਾਂਦਾ ਹੈ। ਇਸ ਸਦਕਾ ਉਸ ਨੂੰ ਬਹੁਤ ਕਿਸਮ ਦੇ ਦੁਖ ਹੁੰਦੇ ਹਨ।

ਬਚਿਆਂ ਵਿਚ ਖਾਣ ਪੀਣ ਦੀਆਂ ਆਦਤਾਂ ਵੀ ਇਕ ਦੋ ਸਾਲ ਦੀ ਉਮਰ ਵਿਚ ਪਾਈਆਂ ਜਾ ਸਕਦੀਆਂ ਹਨ। ਜਦੋਂ ਬੱਚੇ ਨੂੰ ਵੇਲੇ ਸਿਰ ਖਾਣ ਨੂੰ ਦਿੱਤਾ ਜਾਂਦਾ ਹੈ ਤਾਂ ਉਹ ਹਰ ਵੇਲੇ ਖਾਣ ਨੂੰ ਨਹੀਂ ਰੋਂਦਾ ਰਹਿੰਦਾ। ਉਹ ਹੋਰ ਵੇਲੇ ਆਪਣਾ ਮਨ ਖੇਡ ਵਿਚ ਲਾਉਂਦਾ ਹੈ। ਕਿਸੇ ਵੀ ਬੱਚੋ ਨੂੰ ਤਿੰਨ ਜਾਂ ਚਾਰ ਘੰਟੇ ਦਾ ਫਰਕ ਪਾ ਕੇ ਖਾਣਾ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਵਿਚ ਖਾਣ ਨੂੰ ਨਹੀਂ ਦੇਣਾ ਚਾਹੀਦਾ। ਇਸ ਤਰ੍ਹਾਂ ਨਾ ਕਰਨ ਨਾਲ ਇਕ ਤਾਂ ਬੱਚੇ ਦੀ ਸਿਹਤ ਠੀਕ ਨਹੀਂ ਰਹਿੰਦੀ ਦੂਜੇ ਉਸ ਵਿਚ ਸ੍ਵੈਕਾਬੂ ਦੀ ਆਦਤ ਨਹੀਂ ਪੈਂਦੀ। ਬੱਚੇ ਵਿਚ ਸ੍ਵੈਕਾਬੂ ਦੀ ਆਦਤ ਉਸ ਦੇ ਬਾਲਪਣ ਵਿਚ ਪਾਈ ਜਾ ਸਕਦੀ ਹੈ। ਹਰ ਤਰ੍ਹਾਂ ਦੇ ਅਖਲਾਕ ਦਾ ਅਧਾਰ ਸ੍ਵੈਕਾਬੂ ਹੈ। ਜਿਸ ਬੱਚੇ ਵਿਚ ਇਸ ਦੀ ਘਾਟ ਰਹਿੰਦੀ ਹੈ, ਉਸ ਵਿਚ ਸਾਰੇ ਅਖਲਾਕੀ ਗੁਣਾਂ ਦੀ ਘਾਟ ਰਹਿੰਦੀ ਹੈ। ਸ੍ਵੈਕਾਬੂ ਪਹਿਲਾਂ ਖਾਣ ਪੀਣ ਦੀਆਂ ਆਦਤਾਂ ਵਿਚ ਆਉਂਦਾ ਹੈ, ਪਿਛੋਂ ਜਾ ਕੇ ਹੋਰ ਗੱਲਾਂ ਵਿਚ ਆਉਂਦਾ ਹੈ।

ਜਿਸ ਤਰ੍ਹਾਂ ਸ੍ਵੈਕਾਬੂ ਆਦਤ ਬੱਚਿਆਂ ਵਿਚ ਇਕ ਸਾਲ ਦੀ ਉਮਰ ਵਿਚ ਪਾਈ ਜਾ ਸਕਦੀ ਹੈ, ਇਸੇ ਤਰ੍ਹਾਂ ਉਨ੍ਹਾਂ ਦੀ ਬੀਰਤਾ ਜਾਂ ਕਾਇਰਤਾ ਦੀ ਆਦਤ ਇਕ ਦੋ