________________
੧੬੦ ਕਹਿਣਾ ਹੈ ਕਿ ਕਿਸੇ ਵਿਸ਼ੇ ਵਿਚ ਰੁਚੀ ਦਾ ਅਧਾਰ ਉਸ ਬਾਰੇ ਸਾਡਾ ਪਹਿਲਾ ਗਿਆਨ ਹੈ। ਜਿਸ ਵਿਸ਼ੇ ਬਾਰੇ ਬੱਚਾ ਕੁਝ ਜਾਣਦਾ ਹੈ ਉਸ ਵਿਚ ਉਹ ਰੁਚੀ ਰੱਖਦਾ ਹੈ ਅਤੇ ਜਿਸ ਬਾਰੇ ਉਹ ਕੁਝ ਵੀ ਨਹੀਂ ਜਾਣਦਾ ਉਸ ਵਿਚ ਉਸ ਦੀ ਰੁਚੀ ਨਹੀਂ ਹੁੰਦੀ । ਪ੍ਰਾਜੈਕਟ ਢੰਗ ਦੇ ਵਿਦਿਵਾਨ ਹਰਬਰਟ ਦੇ ਇਸ ਵਿਚਾਰ ਨੂੰ ਅਸੀਂ ਨਿਰਾ ਭਰਮ ਸਮਝਦੇ ਹਾਂ । ਉਸ ਦੇ ਕਹਿਣ ਅਨੁਸਾਰ ਕਿਸੇ ਕੰਮ ਵਿਚ ਰੁਚੀ ਦਾ ਅਧਾਰ, ਨਿਸ਼ਾਨੇ ਅਤੇ ਕਾਰਜ ਦੋ ਸਬੰਧ ਦਾ ਗਿਆਨ ਹੈ । ਜਿਸ ਨਿਸ਼ਾਨੇ ਨੂੰ ਬੱਚਾ ਪਰਾਪਤ ਕਰਨਾ ਚਾਹੁੰਦਾ ਹੈ ਉਸ ਨੂੰ ਪਰਾਪਤ ਕਰਨ ਲਈ ਜਿਹੜਾ ਕੰਮ ਕਰਨਾ ਪੈਂਦਾ ਹੈ ਉਸ ਵਿਚ ਉਹ ਰੁਚੀ ਰਖਦਾ ਹੈ ਅਤੇ ਜਿਸ ਨਿਸ਼ਾਨੋ ਨੂੰ ਉਹ ਪਰਾਪਤ ਨਹੀਂ ਕਰਨਾ ਚਾਹੁੰਦਾ ਉਸ ਨਾਲ ਸਬੰਧ ਰਖਣ ਵਾਲੇ ਕੰਮਾਂ ਨੂੰ ਸਿਖਣਾ ਉਸ ਲਈ ਬੜਾ ਔਖਾ ਹੋ ਜਾਂਦਾ ਹੈ । ਪ੍ਰਾਜੈਕਟ-ਢੰਗ ਵੀ ਸਿੱਖਿਆ-ਵਿਧੀ ਬੱਚੇ ਦੀਆਂ ਇਛਾਂ ਅਤੇ ਉਸ ਦੇ ਨਿਸ਼ਾਨੇ ਨੂੰ ਧਿਆਨ ਵਿਚ ਰਖਦੀ ਹੈ । ਜਿਵੇਂ ਜਿਵੇਂ ਬੱਚੇ ਦੀਆਂ ਇੱਛਾ ਵਿਚ ਵਿਕਾਸ ਹੁੰਦਾ ਹੈ ਅਤੇ ਉਸ ਦੇ ਨਿਸ਼ਾਨੇ ਵਿਚ ਤਬਦੀਲੀ ਆਉਂਦੀ ਹੈ ਤਿਵੇਂ ਤਿਵੇਂ ਉਸ ਨੂੰ ਨਵੇਂ ਗਿਆਨ ਪੜਾਪਤ ਕਰਨ ਅਤੇ ਨਵੇਂ ਕੰਮ ਸਿਖਣ ਦੀ ਇੱਛਾ ਹੁੰਦੀ ਹੈ। ਜਦ ਕਿਸੇ ਕੰਮ ਨੂੰ ਬੱਚਾ ਆਪ ਸਿਖਣਾ ਚਾਹੁੰਦਾ ਹੈ ਜਾਂ ਕੋਈ ਨਵਾਂ ਗਿਆਨ ਪ੍ਰਾਪਤ ਕਰਨਾ ਚਾਹੁੰਦਾ ਹੈ, ਅਤੇ ਉਸ ਦੀ ਇੱਛਾ ਅਨੁਕੂਲ ਕੰਮ ਸਿਖਾਇਆ ਜਾਂਦਾ ਹੈ ਜਾਂ ਗਿਆਨ ਦਿੱਤਾ ਜਾਂਦਾ ਹੈ ਤਾਂ ਸਿਖਿਆ ਦੇਣ ਦਾ ਕੰਮ ਸੌਖਾ ਹੋ ਜਾਂਦਾ ਹੈ। ਇਸ ਦੇ ਉਲਟ “ਜਦ ਬੱਚੇ ਦਾ ਮਨ ਕਿਸੇ ਕੰਮ ਵਿਚ ਨਹੀਂ ਲਗਦਾ ਤਾਂ ਉਸ ਨੂੰ ਉਸ ਗੱਲ ਵਲ ਲਿਆਉਣਾ ਬੜਾ ਔਖਾ ਹੁੰਦਾ ਹੈ । ਇਸ ਦੇ ਲਈ ਰੁਚੀ ਵਧਾਉਣ ਵਾਲੇ ਬਣਾਉਟੀ ਸਾਧਨਾ ਨੂੰ ਵਰਤੋਂ ਵਿਚ ਲਿਆਉਣਾ ਪੈਂਦਾ ਹੈ ਜਾਂ ਡਰ ਦਾ ਵਿਖਾਲਾ ਕਰਨਾ ਪੈਂਦਾ ਹੈ । ਜਦ ਬੱਚੇ ਦਾ ਮਨ ਨਹੀਂ ਲਗਦਾ ਤਾਂ ਹੀ ਸਕੂਲ ਦੇ ਪਰਬੰਧ ਵਿਚ ਦੰਡ ਦੇ ਨਿਯਮ ਦੀਆਂ ਕਈ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ । ਬੱਚੇ ਦਾ ਮਨ ਪੜ੍ਹਾਈ ਵਿਚ ਇਸ ਲਈ ਨਹੀਂ ਲਗਦਾ ਕਿ ਉਸ ਦੀ ਸਿਖਾਈ ਮਨੋ-ਵਿਗਿਆਨ ਦੇ ਠੀਕ ਲਿਧਾਂਤ ਉਤੇ ਨਹੀਂ ਉਸਾਰੀ ਗਈ। ਜਿਸ ਪੜ੍ਹਾਈ ਦਾ ਨਿਸ਼ਾਨਾ ਬੱਚਾ ਨਹੀਂ ਜਾਣਦਾ ਉਸ ਵਿਚ ਉਸ ਦੀ ਰੁਚੀ ਕਿਸ ਤਰ੍ਹਾਂ ਹੋ ਸਕਦੀ ਹੈ ? ਬੱਚੇ ਨੂੰ ਜਿਹੜੀ ਸਿਖਿਆ ਸਾਡੇ ਆਮ ਸਕੂਲਾਂ ਵਿਚ ਦਿਤੀ ਜਾਂਦੀ ਹੈ, ਉਸ ਦੇ ਨਿਸ਼ਾਨੇ ਦਾ ਪਤਾ ਉਸਤਾਦ ਨੂੰ ਹੀ ਰਹਿੰਦਾ ਹੈ ਬਚਿਆਂ ਨੂੰ ਨਹੀਂ । ਬੱਚਿਆਂ ਅਤੇ ਉਸਤਾਦ ਦੇ ਨਿਸ਼ਾਨਿਆਂ ਵਿਚ ਏਕਤਾ ਹੋਣਾ ਅਸੰਭਵ ਹੈ। ਬੱਚਾ ਬੱਚਾ ਹੀ ਹੈ ਅਤੇ ਉਸਤਾਦ ਦੀ ਨਾ ਤੇ ਰੁਚੀ ਵਿਚ ਏਕਤਾ ਹੋ ਸਕਦੀ ਹੈ ਅਤੇ ਨਾ ਨਿਸ਼ਾਨੇ ਵਿਚ। ਪੁਰਾਣਾ ਸਿੱਖਿਆ ਢੰਗ ਉਸਤਾਦ ਦੀਆਂ ਲੋੜਾਂ ਨੂੰ ਮੁਖ ਰਖ ਕੇ ਉਸ਼ਾਂਤਿਆ ਗਿਆ ਸੀ ਪਰ ਪ੍ਰਾਜੈਕਟ-ਢੰਗ ਬੱਚੇ ਦੀਆਂ ਲੋੜਾਂ ਮੁਖ ਰਖ ਕੇ ਉਸਾਰਿਆ ਗਿਆ ਹੈ । ਜਿਹੜਾ ਗਿਆਨ ਬੱਚੇ ਨੂੰ ਪ੍ਰਾਜੈਕਟ-ਢੰਗ ਅਨੁਸਾਰ ਦਿਤਾ ਜਾਂਦਾ ਹੈ ਉਹ ਉਸ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਵਿਚ ਸਹਾਇਤਾ ਦਿੰਦਾ ਹੈ ।ਇਸ ਲਈ ਅਜਿਹੇ ਗਿਆਨ ਨੂੰ ਬੱਚਾ ਲੱਭ ਲੱਭ ਕੇ ਪਰਾਪਤ ਕਰਨ ਦਾ ਯਤਨ ਕਰਦਾ ਹੈ। ਪੁਰਾਣੇ ਸਿਖਿਆ-ਢੰਗ ਵਿਚ ਉਸਤਾਦ ਬੱਚੇ ਨੂੰ ਧਿਆਨ ਦਿੰਦਾ ਹੈ। ਪਾਕ ਢੰਗ ਵਿਚ ਬੱਚਾ ਆਪ ਗਿਆਨ ਪਰਾਪਤ ਕਰਦਾ ਹੈ । ਦੂਜੇ ਸਿਖਿਆ ਢੰਗਾਂ ਵਿਚ ਬੰਦ ਉਸਤਾਦਾਂ ਰਾਹੀਂ ਪਰੋਰਿਆ ਜਾ ਕੇ ਕੰਮ ਕਰਦਾ ਹੈ, ਪ੍ਰਾਜੈਕਟ ਢੰਗ ਵਿਚ ਉਸ ਨੂੰ-ਪਰੇਰਨਾ ਵਿਚ