ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

૧૯ ਅਤੇ ਕਰਤੱਵ ਪਾਲਣ ਕਰਨ ਵਾਲੇ ਮਰਦ ਪੈਦਾ ਕਰਨ ਲਈ ਜੀਜਾ ਬਾਈ ਵਰਗੀਆਂ ਬੀਤ ਅਤੇ ਸਿੱਖਿਅਤ ਮਾਵਾਂ ਦੀ ਲੋੜ ਹੁੰਦੀ ਹੈ । ਦਾਈਆਂ ਦੇ ਬਣਾ ਤੋਂ ' ਦੁਧ ਚੁੰਘਣ ਵਾਲਾ ਜਾਂ ਡਰਪੋਕ ਅਤੇ ਮੂਰਖ ਮਾਵਾਂ ਰਾਹੀਂ ਪਾਲਿਆ ਗਿਆ ਬੱਚਾ ਰਾਸ਼ਟਰ ਦਾ ਉਧਾਰ ਕਰਨ ਵਾਲਾ 'ਵਿਅਕਤੀ ਨਹੀਂ ਹੋ ਸਕਦਾ । ਦਾਈਆਂ ਅਤੇ ਮੂਰਖ ਮਾਵਾਂ ਬੱਚੇ ਨੂੰ ਕਈ ਤਰ੍ਹਾਂ ਦੀਆਂ ਡਰ ਪੈਦਾ ਕਰਨ ਵਾਲੀਆਂ ਕਹਾਣੀਆਂ ਸੁਣਾ ਸੁਣਾ ਬਚਪਣ ਤੋਂ ਹੀ ਦੀ ਬਣਾ ਦਿੰਦੀਆਂ ਹਨ । ‘ਤੈਨੂੰ ਹਊਆ ਲੈ ਜਾਏਗਾ ” “ਬਾਘੜ ਬਿੱਲਾ ਖਾ ਜਾਵੇਗਾ” “ਭੂਤ ਚੰਬੜ ਜਾਵੇਗਾ'-ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰ ਕੇ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਸੁਆਉਂਦੀਆਂ ਹਨ, ਉਹ ਉਨ੍ਹਾਂ ਦੇ ਮਨ ਨੂੰ ਇੰਨਾ ਕਮਜ਼ੋਰ ਕਰ ਦਿੰਦੀਆਂ ਹਨ, ਕਿ ਵੱਡਾ ਹੋ ਕੇ ਉਨ੍ਹਾਂ ਵਿਚ ਔਕੜਾਂ ਦਾ ਟਾਕਰਾ ਕਰਨ ਦਾ ਹੌਂਸਲਾ ਨਹੀਂ ਰਹਿੰਦਾ ! ਉਪਰ ਕਹੀ ਗਲ ਤੋਂ ਸਪਸ਼ਟ ਹੈ ਕਿ ਬੱਚੇ ਦੇ ਮਾਨਸਿਕ ਵਿਕਾਸ ਵਿਚ ਪਰਵਾਰ ਦੀ ਸਿਖਿਆ ਦਾ ਬੜਾ ਮੱਹਤਾ ਵਾਲਾ ਥਾਂ ਹੈ। ਬੱਚੇ ਦਾ ਬਚਪਣ ਪਰਵਾਰ ਵਿਚ ਬਤੀਤ ਹੁੰਦਾ ਹੈ । ਇਹ ਸਮਾਂ ਸ਼ਖਸੀਅਤ ਦੀ ਨੀਂਹ ਰਖਣ ਵਾਲਾ ਸਮਾਂ ਹੈ। ਇਸ ਲਈ ਪਰਵਾਰ ਰਾਹੀਂ ਸਿੱਖਿਆ ਬਹੁਤ ਹੀ ਮਹੱਤਾ ਵਾਲੀ ਹੈ । ਸੰਗੀ ਸਾਥੀਆਂ ਰਾਹੀਂ ਸਿਖਿਆ:-ਪਰਵਾਰ ਰਾਹੀਂ ਸਿਖਿਆ ਜਿੰਨੀ ਮਹੱਤਾ ਵਾਲੀ ਹੁੰਦੀ ਹੈ ਉੱਨੀ ਹੀ ਮਹੱਤਾ ਵਾਲੀ ਸੰਗੀ ਸਾਥੀਆਂ ਦੁਆਰਾ ਸਿਖਿਆ ਹੁੰਦੀ ਹੈ। ਬੱਚੇ ਨੂੰ ਸਭ ਤੋਂ ਵਧੇਰੇ ਸਿਖਿਆ ਦੇਣ ਵਾਲਾ ਬੱਚੇ ਦਾ ਆਪਣਾ ਹਾਣੀ ਹੁੰਦਾ ਹੈ। ਬੱਚਾ ਆਪਣੇ ਸਾਥੀਆਂ ਨਾਲ ਖੇਲਦਾ ਹੈ, ਉਹ ਉਨ੍ਹਾਂ ਨਾਲ ਕਈ ਤਰ੍ਹਾਂ ਦੀ ਗਲ ਬਾਤ ਕਰਦਾ ਹੈ; ਉਹ ਆਪਣੇ ਭਾਵ ਉਨ੍ਹਾਂ ਅੱਗੇ ਰਖਦਾ ਹੈ ਅਤੇ ਉਨ੍ਹਾਂ ਦੇ ਭਾਵ ਜਾਨਣਾ ਚਾਹੁੰਦਾ ਹੈ, ਸਮਾਂ ਪੈਣ ਉੱਤੇ ਉਹ ਆਪਣੇ ਹਾਣੀਆਂ ਦੀ ਸਹਾਇਤਾ ਕਰਦਾ ਹੈ ਅਤੇ ਉਨ੍ਹਾਂ ਤੋਂ ਸਹਾਇਤਾ ਲੈਣ ਦੀ ਆਸ ਰਖਦਾ ਹੈ । ਉਹ ਉਨ੍ਹਾਂ ਵਰਗੇ ਕਪੜੇ ਪਾਉਂਦਾ ਹੈ ਅਤੇ ਦੂਜਿਆਂ ਨਾਲ ਵਰਤਾਰਾ ਕਰਨ ਲਗਿਆਂ ਇਸ ਗਲ ਦਾ ਖਿਆਲ ਰਖਦਾ ਹੈ ਕਿ ਉਸਦੋ ਸਾਥੀ ਕਿਹੋ ਜਿਹਾ ਵਰਤਾਰਾ ਕਰਦੇ ਹਨ। ਬੱਚਾ ਮਾਪਿਆਂ ਅੱਗੇ ਸੱਟ ਲਗਣ ਤੋ ਰੋ ਪੈਂਦਾ ਹੈ ਪਰ ਆਪਣੇ ਸਾਥੀਆਂ ਨਾਲ ਖੇਡਦਿਆਂ ਸੱਟ ਲਗਣ ਤੋ ਨਹੀਂ ਰੋਂਦਾ ਉਹ ਸਹਿਣ ਸ਼ਕਤੀ ਵਿਖਾਉਂਦਾ ਹੈ। ਉਪਰ ਕਹੀਆਂ ਗਲਾਂ ਤੋਂ ਸਪਸ਼ਟ ਹੈ ਕਿ ਬੱਚਾ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਬੋਲੀ ਅਤੇ ਵਿਚਾਰਾਂ ਵਿਚ ਵਾਧਾ ਕਰਦਾ ਹੈ । ਸਾਥੀਆਂ ਰਾਹੀਂ ਉਸ ਵਿਚ ਕੰਮ ਦੀ ਸਮਰੱਥਾ ਆਉਂਦੀ ਹੈ ਅਤੇ ਉਸ ਦੇ ਆਚਰਨ ਦਾ ਵਿਕਾਸ ਹੁੰਦਾ ਹੈ। ਬਾਲਕ ਜਿੱਠਾ ਬਹੁਤਾ ਮਿਲਣ ਸਾਰ ਹੁੰਦਾ ਹੈ, ਜਿੰਨਾ ਉਸਦਾ ਮਨ ਸਾਥੀਆਂ ਵਿਚ ਲਗਦਾ ਹੈ, ਉੱਨਾ ਹੀ ਵਧੇਰੇ ਉਸ ਦੀ ਸ਼ਖਸੀਅਤ ਵਿਕਾਸ ਕਰਦੀ ਹੈ। ਦੂਜਿਆਂ ਤੋਂ ਵਖਰਾ ਵਖਰਾ ਰਹਿਣ ਵਾਲਾ ਬੱਚਾ ਚੁੱਪ ਬਣ ਜਾਂਦਾ ਹੈ। ਬਚਿਆਂ ਦੀ ਮਾਨਸਿਕ ਅਰੋਗਤਾ ਲਈ ਉਨ੍ਹਾਂ ਦਾ ਸਾਥੀਆਂ ਵਿਚ ਰਹਿਣਾ ਬੜਾ ਹੀ ਜ਼ਰੂਰੀ ਹੈ। ਬੱਚਾ ਬਚਿਆਂ ਵਿਚ ਰਹਿ ਕੇ ਕਈ ਤਰ੍ਹਾਂ ਦੇ ਉਸਾਰੂ ਕੰਮ ਕਰਦਾ ਹੈ। ਇਨ੍ਹਾਂ ਉਸਾਰੂ ਕੰਮਾਂ ਕਰਕੇ ਇਕ ਤਾਂ ਉਸ ਦੀ ਕੰਮ ਦੀ ਸਮਰੱਥਾ ਵਧਦੀ ਹੈ ਅਤੇ ਦੂਜੇ ਉਸ ਦੀਆਂ ਕਈ ਤਰ੍ਹਾਂ ਦੀਆਂ ਮਾਨਸਿਕ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ । ਜਿਹੜੀਆਂ ਗੱਲਾਂ ਬੱਚਾ, ਬੱਚਿਆਂ ਵਿਚ ਰਹਿਕੇ, ਖੁਸ਼ੀ ਖੁਸ਼ੀ ਕਰਦਾ ਹੈ ਉਨ੍ਹਾਂ ਨੂੰ ਉਹ ਜਦ ਵਡਿਆਂ ਸਾਹਮਣੇ ਕਰਦਾ ਹੈ ਤਾਂ ਜਿਵੇਂ ਭਾਰ ਜਾਪਦਾ ਹੁੰਦਾ ਹੈ । ਬੱਚੇ ਦੇ ਮਾਨਸਿਕ ਵਿਕਾਸ ਲਈ ਉਤਸ਼ਾਹ ਵਧਾ- ਉਣ ਦੀ ਬੜੀ ਲੋੜ ਹੈ । ਬੱਚੇ ਦੇ ਉਤਸ਼ਾਹ ਵਿਚ ਅਸਲ ਵਾਧਾ ਉਸਦੇ ਹਾਣੀ ਹੀ ਕਰ