ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/236

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੨੫

ਤੀਸਰਾ ਭਾਗ



ਵਸਤੂ
ਖਲਵਾਰ=ਵੱਢੀ ਹੋਈ ਕਣਕ ਦਾ
ਪਿੜ ਦੁਆਲੇ ਢੇਰ ਲਾਉਣਾ।
ਧੜਕੇ ਕਾਲਜਾ=ਡਰ ਲਗਦਾ ਹੈ।

ਵਾਰ=ਹੱਲਾ।
ਬੜੀਉਂ ਦੰਦੋ ਜੱਭ ਨੂੰ=ਸਾਰੇ ਵੈਰੀਆਂ ਤੋਂ ਬੱਚ
ਜਾਣ ਤੇ, ਸਭ ਔਕੜਾਂ ਪਾਰ ਕਰਕੇ।
ਧੜ=ਗਾਹੀ ਹੋਈ ਕਣਕ ਦਾ ਢੇਰ।

ਲਾਗ, ਚੋਗੀ ਸੇਪੀਆਂ

ਲਹਿਣੇਦਾਰ=ਕਰਜ਼ਾ ਲੈਣ ਵਾਲੇ ਨੇ।
ਹੂੰਝਾ ਲਿਆ=ਸਾਰੇ ਦਾ ਸਾਰਾ ਤੁਲਵਾ
ਲਿਆ।


ਉਪਾਓ
ਵਰਤੋਂ ਰਾਹੀਂ।

ਡਰ ਵੇਲੇ ਕਾਲਜਾ ਛੇਤੀ ਛੇਤੀ
ਧੜਕਣ ਲਗ ਜਾਂਦਾ ਹੈ।
“ਵਾਰ ਦੀ ਵਖੋ ਵੱਖ ਅਰਥਾਂ ਵਿਚ
ਵਰਤੋ।

ਵਖੋ ਵੱਖ ਅਰਥਾਂ ਵਿਚ ਵਰਤੋਂ ਕਰਕੇ ਫਰਕ
ਸਮਝਾਇਆ ਜਾਵੇ।
ਕਿਸਾਨ ਨਾਲ ਕੰਮ ਕਰਨ ਵਾਲਿਆਂ
ਦੇ ਵੱਖ ਵੱਖ ਕੰਮ ਸਮਝਾਕੇ।
ਕਿਸਾਨ ਅਤੇ ਕਰਜਾ ਲੈਣ ਵਾਲੇ ਦੇ
ਸਬੰਧ ਦੱਸ ਕੇ।


ਵਿਚਾਰ ਵਿਸ਼ਲੇਸ਼ਨ— ਕਿਸਾਨ ਨਾਲ ਹਿੱਸਾ ਵੰਡਾਉਣ ਵਾਲੇ ਕਿਹੜੇ ਕਿਹੜੇ ਹੁੰਦੇ ਹਨ?

ਕਿਸਾਨ ਨੂੰ ਆਪਣੇ ਅਨਾਜ ਦੇ ਨੁਕਸਾਨ ਦਾ ਡਰ ਕਿਉਂ ਲਗਾ ਰਹਿੰਦਾ ਹੈ?

ਲਹਿਣੇਦਾਰ ਕਿਵੇਂ ਕਿਸਾਨ ਨੂੰ ਲੁਟਦਾ ਹੈ?

ਦੁਹਰਾਈ— ਵਿਦਿਆਰਥੀਆਂ ਤੋਂ ਸਾਰੀ ਕਵਿਤਾ ਫਿਰ ਪੜ੍ਹਵਾਕੇ ਯਾਦ ਤਾਜ਼ਾ ਕਰਾਉਣ ਲਈ ਪ੍ਰਸ਼ਨ ਪੁਛੇ ਜਾਣਗੇ:—

(੧) ਕਿਸਾਨ ਦੀ ਤੁਲਣਾ ਕਿਸ ਤਰ੍ਹਾਂ ਭਗਤ ਜਨ ਨਾਲ ਕੀਤੀ ਗਈ ਹੈ?

(੨) ਕਿਸਾਨ ਦੀ ਮਿਹਨਤ ਦੀ ਵਿਆਖਿਆ ਕਰੋ।

(੩) ਕਿਸਾਨ ਨੂੰ ਕਿਹੜੀਆਂ ਕਿਹੜੀਆਂ ਔਕੜਾਂ ਤੋਂ ਆਪਣਾ ਅੰਨ ਦਾਣਾ ਸੰਭਾਲ ਕੇ ਘਰ ਲਿਆਉਣਾ ਮਿਲਦਾ ਹੈ?

(੪) ਕਿਸਾਨ ਦੀ ਉਪਜ ਵਿਚ ਕਿਹੜੇ ਕਿਹੜੇ ਹਿੱਸੇਦਾਰ ਆ ਬਣਦੇ ਹਨ?

ਅਭਿਆਸ ਲਈ-- ਇਸ ਕਵਿਤਾ ਦੀਆਂ ਸਭ ਤੋਂ ਚੰਗੀਆਂ ਲੱਗੀਆਂ ਪੰਗਤੀਆਂ ਕੰਠ ਕਰੋ।

ਸਾਰੀ ਕਵਿਤਾ ਦਾ ਸੌਖੀ ਬੋਲੀ ਵਿਚ ਅਰਥ ਲਿਖੋ।