ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/237

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨੬

ਘੰਟੀ—੪

ਅੰਕੜਾ (ਅ) ਇਤਿਹਾਸ ਦਾ ਪਾਠ-ਸੂਤਰ ਵਿਸ਼ਾ-ਭਾਰਤ ਦਾ ਇਤਿਹਾਸ ਸਕੂਲ............ ਜਮਾਤ ੯ (ਅ) ਸਮਾਂ—੪੦ ਮਿੰਟ ਪਰਕਰਨ—ਸਮੁਦਰ ਗੁਪਤ (੩੩੫ ਈ: ਤੋਂ ੩੭੫ ਈ:), ਤਖਤ ਤੇ ਬੈਠਣਾ, ਜਿੱਤਾਂ ਅਤੇ ਆਚਰਨ। ਮਾਧਿਅਮ—ਪੰਜਾਬੀ ਸਿਖਿਆ-ਵਿਧੀ-ਸਵਾਲਾਂ ਜਵਾਬਾਂ ਵਿਚ ਵਖਿਆਣ। ਸਮਗਰੀ— ਭਾਰਤ ਦਾ ੩੫੦ ਈ: ਦੀ ਹਾਲਤ ਦਰਸਾਉਣ ਵਾਲਾ ਕੰਧ ਤੇ ਟੰਗਿਆ ਜਾਣ ਵਾਲਾ ਨਕਸ਼ਾ, ਭਾਰਤ ਦਾ ਖਾਲੀ ਖਾਕਾ, ਸਮੁੰਦਰ ਗੁਪਤ ਦੇ ਸਿੱਕਿਆਂ ਦੀ ਤਸਵੀਰ, ਨਪੋਲੀਅਨ ਦੇ ਸਮੇਂ ਦਾ ਯੂਰਪ ਦਾ ਨਕਸ਼ਾ, ਨਪੋਲੀਅਨ ਅਤੇ ਸਰਸਵਤੀ ਦੇਵੀ ਦੀਆਂ ਮੂਰਤਾਂ ਆਦਿ। ਉਦੇਸ਼-ਬੱਚਿਆਂ ਨੂੰ ਸਮੁੰਦਰ ਗੁਪਤ ਦੇ ਰਾਜ ਸਿੰਘਾਸਨ ਤੇ ਬੈਠਣ, ਜਿੱਤ ਪ੍ਰਾਪਤ ਕਰਨ ਅਤੇ ਉਸਦਾ ਆਚਰਨ ਦਸਦਿਆਂ ਤੁਲਨਾਤਮਕ ਪੜ੍ਹਨ ਲਈ ਉਤਸ਼ਾਹ ਦੇਣਾ। ਪਹਿਲੀ ਵਾਕਫੀ— ਮੁੰਡੇ ਭਾਰਤ ਦਾ ਇਤਿਹਾਸ ਹੇਠਲੀਆਂ ਜਮਾਤਾਂ ਵਿਚ ਪੜੁ ਆਏ ਹਨ ਅਤੇ ਚੰਦਰ ਗੁਪਤ ਪਹਿਲੇ ਦੇ ਸਮੇਂ ਤਕ ਦਾ ਹਾਲ ਜਮਾਤ ਵਿਚ ਪੜ੍ਹ ਚੁਕੇ ਹਨ। ਪਰਸਤਾਵਨਾ— ਤੁਸੀਂ ਇਹ ਪੜ ਚੁਕੇ ਹੋ ਕਿ ਕਨਿਸ਼ਕ ਦੇ ਮਰਨ ਪਿਛੋਂ ਕੁਸ਼ਾਨ ਬੰਸ ਅਤੇ ਆਂਧਰ ਬੰਸ ਦੀ ਗਿਰਾਵਟ ਇਕੋ ਸਮੇਂ ਸ਼ੁਰੂ ਹੋਈ। ਭਾਰਤ ਛੋਟੇ ਛੋਟੇ ਰਾਜਾਂ ਵਿਚ ਵੰਡਿਆ ਗਿਆ। ਗੁਪਤ ਸਾਮਰਾਜ ਦਾ ਅਜਿਹੇ ਸਮੇਂ ਾ ਜਨਮ ਹੋਇਆ ਅਤੇ ਚੰਦਰ ਗੁਪਤ ਪਹਿਲੇ ਨੇ ੩੧੯ ਈ: ਵਿਚ ਇਸ ਸਾਮਰਾਜ ਦੀ ਨੀ ਹੋ ਰਖੀ: ਪਹਿਲੇ ਗਿਆਨ ਨੂੰ ਦੁਹਰਾਉਣਾ-(੧) ਗੁਪਤ ਬੰਸ ਦੇ ਰਾਜ ਦੀ ਨੀਂਹ ਕਿਸ (੨) ਇਹ ਨੀਂਹ ਕਦੋਂ ਰਖੀ ਗਈ?

  • ਰੱਖੀ

(੩) ੩੩੦ ਈ: ਤੋਂ ੩੩੫ ਈ: ਵਿਚ ਭਾਰਤ ਦੀ ਹਾਲਤ ਕਿਹੋ ਜਿਹੀ ਸੀ? (੪) ਚੰਦਰ ਗੁਪਤ ਪਹਿਲੇ ਪਿਛੋਂ ਗੱਦੀ ਤੇ ਕੌਣ ਬੰਨਾ? ਉਦੇਸ਼ ਕਥਨ—ਅਜ ਤੁਸੀਂ ਸਮੁੰਦਰ ਗੁਪਤ ਕੀ ਜਿੱਤ ਅਤੇ ਆਚਰਨ ਤੁਲਨਾਤਮਕ ਰੂਪ ਵਿਚ ਪੜ੍ਹੋਗੇ। ਪਾਠ—ਕਰਮ—ਸੰਥਾ ਨੂੰ ਤਿੰਨ ਹਿੱਸਿਆਂ ਵਿਚ ਵੰਡਣਾ। ਹਰ ਇਕ ਹਿੱਸੇ ਦੀ ਪੜ੍ਹਾਈ ਪਿਛੋਂ ਮੁੰਡਿਆਂ ਤੋਂ ਪ੍ਰਸ਼ਨ ਪੁਛਣਾ ਅਤੇ ਬਲੈਕ ਬੋਰਡ ਤੇ ਨਿਚੋੜ ਲਿਖਣਾ।