ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਧਾਰਮਕ ਸੰਸਥਾਵਾਂ ਦੀ ਸਿਖਿਆ ਬਾਰੇ ਸੇਵਾ ਦੀ ਮੌਲਕਤਾ ਨੂੰ ਪਛਾਨਣਾ ਅੱਜ ਬੜਾ ਔਖਾ ਹੋ ਗਿਆ ਹੈ। ਆਧੁਨਿਕ ਕਾਲ ਵਿਚ ਸੰਸਾਰ ਵਿਚ ਸਕੂਲ ਅਤੇ ਕਾਲਜਾਂ ਦਾ ਬਹੁਤ ਪਰਚਾਰ ਹੋ ਗਿਆ ਹੈ। ਇਨ੍ਹਾਂ ਵਿਚ ਆਮ ਕਰ ਕੇ ਵਿਗਿਆਨਿਕ ਸਿਖਿਆ ਦਿਤੀ ਜਾਂਦੀ ਹੈ। ਵਿਗਿਆਨਿਕ ਵਿਚਾਰ ਪਦਾਰਥ-ਵਾਦੀ ਹਨ। ਇਸ ਲਈ ਸਾਨੂੰ ਜਿਹੜੀ ਸਿਖਿਆ ਇਨ੍ਹਾਂ ਸੰਸਥਾਵਾਂ ਰਾਹੀਂ ਮਿਲਦੀ ਹੈ ਉਹ ਵੀ ਪਦਾਰਥ ਵਾਦੀ ਹੁੰਦੀ ਹੈ। ਪਦਾਰਥ-ਵਾਦੀ ਸਿਖਿਆ ਦੇ ਪਰਚਾਰ ਨਾਲ ਧਾਰਮਿਕ ਸਿਖਿਆ ਨੂੰ ਵਿਅਰਥ ਹੀ ਨਹੀਂ ਸਗੋਂ ਹਾਨੀਕਾਰਕ ਸਮਝਿਆ ਜਾਣ ਲੱਗਾ ਹੈ। ਪਦਾਰਥ-ਵਾਦੀ ਵਿਚਾਰ ਅਨੁਸਾਰ ਧਾਰਮਿਕ ਸਿਖਿਆ ਮਨੁੱਖ ਨੂੰ ਸੰਤੋਖ ਦਾ ਸਬਕ ਪੜਾਕੇ ਨਿੱਜੀ ਉੱਨਤੀ ਤੋਂ ਬੇਮੁਖ ਕਰ ਦਿੰਦੀ ਹੈ। ਸਾਮਵਾਦੀ ਵਿਚਾਰਧਾਰਾ ਅਨੁਸਾਰ ਧਰਮ ਜਨਤਾ ਲਈ ਅਫੀਮ ਹੈ।

ਪਰ ਜਦ ਅਸੀਂ ਧਰਮ ਦੇ ਮੁਢਲੇ ਪਰਚਾਰਕਾਂ ਦੇ ਉਦੇਸ਼ਾਂ ਅਤੇ ਧਾਰਮਿਕ ਸੰਸਥਾਵਾਂ ਦੇ ਪੁਰਾਣੇ ਕੰਮਾਂ ਵਲ ਨਜ਼ਰ ਮਾਰਦੇ ਹਾਂ ਤਾਂ ਅਸੀਂ ਧਾਰਮਿਕ ਸੰਸਥਾਵਾਂ ਦੀ ਮੌਲਕਤਾ ਨੂੰ ਮੰਨਣ ਤੋਂ ਨਾਂਹ ਨਹੀਂ ਕਰ ਸਕਦੇ। ਪੁਰਾਣੇ ਸਮੇਂ ਵਿਚ ਮਨੁਖ ਨੂੰ ਸਿਖਿਅਤ ਬਨਾਉਣ ਲਈ ਧਾਰਮਿਕ ਸੰਸਥਾਵਾਂ ਤੋਂ ਬਿਨਾਂ ਹੋਰ ਕੋਈ ਸਾਧਨ ਹੀ ਨਹੀਂ ਸਨ। ਧਰਮ ਗੁਰੂ ਹੀ ਸਮਾਜ ਨੂੰ ਸਭ ਗਲਾਂ ਦੀ ਸਿਖਿਆ ਦੇਣ ਵਾਲਾ ਹੁੰਦਾ ਸੀ। ਪੜ੍ਹਨ ਲਿਖਣ ਦਾ ਪਰਚਾਰ, ਸਮਾਜ ਦੇ ਨਿਯਮਾਂ ਦਾ ਗਿਆਨ ਅਤੇ ਸਮਾਜ ਵਿਚ ਸਭਯ ਜੀਵਨ ਦਾ ਪਸਾਰ ਉਸੇ ਰਾਂਹੀਂ ਹੁੰਦਾ ਸੀ। ਸਮਾਜ ਦੇ ਲੋਕ ਉਸ ਨੂੰ ਆਦਰ ਦੀ ਨਜ਼ਰ ਨਾਲ ਵੇਖਦੇ ਸਨ। ਅਤੇ ਉਸ ਦੇ ਆਚਰਨ ਦੇ ਗੁਣਾਂ ਨੂੰ ਆਪਣੇ ਜੀਵਨ ਵਿਚ ਵਸਾਉਣ ਦਾ ਯਤਨ ਕਰਦੇ ਸਨ।

ਪੱਠਾਂ ਅਤੇ ਮੰਦਰਾਂ ਵਿਚ ਬਚਿਆਂ ਨੂੰ ਕਈ ਤਰ੍ਹਾਂ ਦੀ ਸਿਖਿਆ ਮਿਲਦੀ ਸੀ। ਗਰੀਬਾਂ ਉਤੇ ਦਿਆ ਕਰਨਾ, ਦੁਖੀਆਂ ਦੀ ਸਹਾਇਤਾ ਕਰਨਾ, ਸਰਲਤਾ, ਅਹਿੰਸਾ, ਉਦਾਰਤਾ ਆਦਿ ਗੁਣ ਬੱਚੇ ਮੰਦਰਾਂ ਵਿਚ ਜਾਕੇ ਸਿਖਦੇ ਸਨ। ਭਜਨ ਅਤੇ ਹਰੀ ਕੀਰਤਨ ਸੁਣ ਕੇ ਬੱਚੇ ਦੇ ਮਨ ਵਿਚ ਕਈ ਸੁੰਦਰ ਭਾਵ ਆਉਂਦੇ ਹਨ ਅਤੇ ਉਨ੍ਹਾਂ ਦੀ ਬੁਧੀ ਦਾ ਵਿਕਾਸ ਹੁੰਦਾ ਹੈ। ਦੋ ਵਿਅਕਤੀਆਂ ਵਿਚ ਇਕ ਦੂਜੇ ਲਈ ਮਨ ਵਿਚ ਕਿੰਨੀ ਮੇਲ ਹੋਵੈ, ਧਾਰਮਿਕ ਸੰਸਥਾ ਵਿਚ ਪਹੁੰਚਦਿਆਂ ਹੀ ਉਹ ਮਨ ਦੀ ਮੈਲ ਨੂੰ ਦੂਰ ਕਰਨ ਚਾਹੁੰਦੇ ਹਨ। ਮੁਸਲਮਾਨਾਂ ਦੀ ਮਸਜਿਦ ਅਤੇ ਈਸਾਈਆਂ ਦਾ ਗਿਰਜਾ ਘਰ ਵਿਅਕਤੀ ਵਿਚ ਸਮਾਜਿਕ ਭਾਵ ਪੈਦਾ ਕਰਨ ਦੇ ਸਭ ਤੋਂ ਚੰਗੇ ਸਾਧਨ ਹਨ। ਸਮਾਜਿਕ ਭਾਵ ਇਕੱਠੇ ਰਹਿਣ, ਭਜਨ ਤਾਨ ਕਰਨ, ਉਠਣ ਬੈਠਣ ਨਾਲ ਹੁੰਦੇ ਹਨ। ਧਾਰਮਿਕ ਸੰਸਥਾਵਾਂ ਇਸ ਤਰਾਂ ਇਕੱਠੇ ਰਹਿਣ, ਉਠਣ ਬੈਠਣ, ਪੂਜਾ ਖਾਠ ਆਦਿ ਕਰਨ ਦਾ ਅਵਸਰ ਦਿੰਦੀਆਂ ਹਨ। ਇਸ ਦ੍ਰਿਸ਼ਟੀ ਤੋਂ ਉਹ ਸਮਾਜ ਉਤੇ ਬੜਾ ਉਪਕਾਰ ਕਰਦੀਆਂ ਹਨ। ਇਸ ਲਈ ਉਨ੍ਹਾਂ ਨੂੰ ਅਸੀਂ ਸਮਾਜਿਕ ਸਿਖਿਆ ਦਾ ਮੌਲਿਕ ਸਾਧਨ ਮੰਨ ਸਕਦੇ ਹਾਂ।

ਸਭਾ ਸੁਸਾਇਟੀਆਂ ਰਾਹੀਂ ਸਿਖਿਆ:-ਵਿਅਕਤੀ ਨੂੰ ਸਿਖਿਅਤ ਬਨਾਉਣ ਦਾ ਚੌਥਾ ਮੌਲਿਕ ਸਾਧਨ ਸਭਾ-ਸੁਸਾਇਟੀ ਹੈ। ਜਦੋਂ ਬੱਚਾ ਜੂਆ ਹੋ ਜਾਂਦਾ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਸਭਾ ਸੁਸਾਇਟੀਆਂ