੧੬
ਦਾ ਮੈਂਬਰ ਬਨਣਾ ਚਾਹੁੰਦਾ ਹੈ। ਇਨ੍ਹਾਂ ਸਭਾਵਾਂ ਦੀ ਮੈਂਬਰੀ ਤੋਂ ਉਹ ਜੀਵਨ ਦੀਆਂ ਕਈ ਤਰ੍ਹਾਂ ਦੀਆਂ ਜ਼ਿਮੇਵਾਰੀਆਂ ਸੰਭਾਲਣਾ ਸਿਖਦਾ ਹੈ। ਸਭਾ ਦੇ ਦੂਜੇ ਮੈਂਬਰਾਂ ਨਾਲ ਗਲ ਬਾਤ ਰਾਹੀਂ ਉਸ ਦੀ ਵਾਕਫੀ ਵਧਦੀ ਹੈ। ਉਹ ਸੰਸਾਰ ਵਿਚ ਸਫਲ ਹੋਣ ਦੀਆਂ ਜੁਗਤੀਆਂ ਸਿਖਦਾ ਹੈ। ਵਿਅਕਤੀ ਜਿੱਨੀਆਂ ਵੀ ਵਧੇਰੇ ਸਭਾਵਾਂ ਦਾ ਮੈਂਬਰ ਰਹਿੰਦਾ ਹੈ ਅਤੇ ਉਨ੍ਹਾਂ ਵਿਚ ਮਨ ਲਾ ਕੇ ਕੰਮ ਕਰਨ ਦੀ ਇੱਛਾ ਕਰਦਾ ਹੈ। ਉਹ ਉੱਨਾ ਹੀ ਸੁਸਿਖਿਅਤ ਕਿਹਾ ਜਾ ਸਕਦਾ ਹੈ।
ਸਭਾ ਸੁਸਾਇਟੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ। ਸਭਾ ਸੁਸਾਇਟੀਆਂ ਦਾ ਉਦੇਸ਼ ਸਮਾਜ ਨੂੰ ਆਰਥਿਕ ਲਾਭ ਪਹੁੰਚਾਣਾ, ਸਰੀਰਕ ਸਿਖਿਆ ਦੇਣਾ, ਮੇਲਿਆਂ ਵਿਚ ਲੋਕਾਂ ਦੀ ਸਹਾਇਤਾ ਕਰਨਾ ਆਦਿ ਕੰਮ ਹੁੰਦਾ ਹੈ। ਅਜਿਹੀਆਂ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿਅਕਤੀ ਨੂੰ ਸਿਖਿਆਵਾਂ ਦਿੰਦੀਆਂ ਹਨ। ਇਨ੍ਹਾਂ ਰਾਹੀਂ ਦਿਤੀ ਜਾ ਸਿਖਿਆ ਸਹਿਜ ਸਿਖਿਆ ਕਹੀ ਜਾਂਦੀ ਹੈ। ਇਹ ਸਿਖਿਆ ਵਿਅਕਤੀ ਨੂੰ ਬਗੈਰ ਜਤਨ ਦੇ ਹੁੰਦੀ ਹੈ।
ਨਿਯਮਬੱਧ ਸਿਖਿਆ (ਵਿਧਾਨਿਕ ਸਿਖਿਆ)
ਨਿਯਮ ਬੱਧ ਸਿਖਿਆ ਅਥਵਾ ਵਿਧਾਨਿਕ ਸਿਖਿਆ ਉਹ ਸਿਖਿਆ ਹੈ ਜਿਹੜੀ ਬੱਚੇ ਨੂੰ ਸੋਚ ਵਿਚਾਰ ਕੇ ਦਿਤੀ ਜਾਂਦੀ ਹੈ। ਬੱਚਾ ਆਪ ਵੀ ਉਸਨੂੰ ਜਾਣ ਬੁਝ ਕੇ ਲੈਂਦਾ ਹੈ। ਇਹ ਸਿਖਿਆ ਬਗੈਰ ਯਤਨ ਨਹੀਂ ਹੁੰਦੀ। ਇਸ ਦੇ ਲਈ ਖਾਸ ਤਰ੍ਹਾਂ ਦੀਆਂ ਸੰਸਥਾਵਾਂ ਬਨਾਉਣੀਆਂ ਪੈਂਦੀਆਂ ਹਨ। ਇਹ ਸਿਖਿਆ ਨਿਸ਼ਚਤ ਸਮੇਂ ਉੱਤੋ ਨਿਯਮ ਅਨੁਸਾਰ ਦਿਤੀ ਜਾਂਦੀ ਹੈ। ਵਿਧਾਨਿਕ ਸਿਖਿਆ ਦੇ ਵੱਡੇ ਸਾਧਨ ਦੇਸ਼ ਵਿਚ ਫੈਲੀਆਂ ਸਿਖਿਆ ਸੰਸਥਾਵਾਂ ਹਨ। ਸਕੂਲ, ਕਾਲਜ, ਵਿਸ਼ਵ-ਵਿਦਿਆਲੇ, ਰਾਤ ਦੇ ਸਕੂਲ ਆਦਿ ਸੰਸਥਾਵਾਂ ਵਿਧਾਨਿਕ ਵਿਧਾਨਿਕ ਸਿਖਿਆ ਦੇ ਸਾਧਨ ਹਨ। ਵਿਧਾਨਿਕ ਸਿਖਿਆ ਸਧਾਰਨ ਤੌਰ ਤੇ ਰਾਜ ਵੱਲੋਂ ਜਨ ਸਾਧਾਰਨ ਨੂੰ ਦਿੱਤੀ ਜਾਂਦੀ ਹੈ। ਵਰਤਮਾਨ ਯੁਗ ਵਿਚ ਹਰ ਬੱਚੇ ਨੂੰ ਪ੍ਰਾਇਮਰੀ ਸਿਖਿਆ ਦੇਣਾ ਰਾਸ਼ਟਰ ਅਥਵਾ ਰਾਜ ਦਾ ਕਰਤੱਵ ਮੰਨਿਆ ਗਿਆ ਹੈ। ਸਾਰੇ ਸਭਯ ਰਾਸ਼ਟਰਾਂ ਵਿਚ ਬੱਚਿਆਂ ਨੂੰ ਜ਼ਰੂਰੀ ਅਰੰਭਕ ਵਿਦਿਆ ਦਿਤੀ ਜਾਂਦੀ ਹੈ। ਕਈਆਂ ਰਾਸ਼ਟਰਾਂ ਵਿਚ ਜ਼ਰੂਰ ਸਿਖਿਆ ਦਾ ਸਮਾਂ ਚੌਦਾਂ ਸਾਲਾਂ ਤਕ ਕਰ ਦਿੱਤਾ ਗਿਆ ਹੈ।
ਵਿਧਾਨਿਕ ਸਿਖਿਆ ਦਾ ਉਦੇਸ਼ ਬੱਚਿਆਂ ਨੂੰ ਉਸ ਗਿਆਨ ਦਾ ਦੇਣਾ ਹੈ ਜਿਹੜਾ ਸਮਾਜ ਨੂੰ ਅੱਗੇ ਲੈ ਜਾਣ ਲਈ ਅਤੇ ਵਿਅਕਤੀ ਨੂੰ ਆਪਣੀ ਜੀਵਕਾ ਕਮਾਉਣ ਲਈ ਬੜਾ ਜ਼ਰੂਰੀ ਹੈ। ਇਸ ਸਿਖਿਆ ਤੋਂ ਬਿਨਾਂ ਸਮਾਜ ਜਾਂਗਲੀ ਅਵਸਥਾ ਨੂੰ ਪਹੁੰਚ ਜਾਂਦਾ ਹੈ। ਸਿਖਿਆ ਖਾਸ ਨਿਯਮਾਂ ਅਨੁਸਾਰ ਅਤੇ ਖਾਸ ਤਰ੍ਹਾਂ ਦੀਆਂ ਸੰਸਥਾਵਾਂ ਵਿਚ ਦਿਤੀ ਜਾਂਦੀ ਹੈ। ਇਸ ਸਿਖਿਆ ਨੂੰ ਦੇਣ ਵਾਲੇ ਵਿਅਕਤੀ ਹੀ ਸਮਾਜ ਦੇ ਅਧਿਆਪਕ ਕਹੇ ਜਾਂਦੇ ਹਨ। ਸਮਾਜ ਵਿਚ ਜਿਸ ਤਰ੍ਹਾਂ ਹੋਰ ਪੇਸ਼ਿਆਂ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਅਧਿਆਪਕਾਂ ਦੀ ਲੋੜ ਹੁੰਦੀ ਹੈ। ਸਿਖਿਆ ਦੇਣ ਵਾਲਿਆਂ ਨੂੰ ਇਕ ਤਾਂ ਉਸ ਗਿਆਨ ਦੇ ਜਾਨਣ ਦੀ ਲੋੜ ਹੈ ਜਿਹੜਾ ਉਨ੍ਹਾਂ ਬਾਲਕਾਂ ਨੂੰ ਦੇਣਾ ਹੁੰਦਾ ਹੈ ਦੂਜੇ ਸਿਖਾਈ ਦੇ ਢੰਗ ਨੂੰ ਜਾਨਣ ਦੀ ਲੋੜ ਹੁੰਦੀ ਹੈ।
ਵਿਧਾਨਿਕ ਸਿਖਿਆ ਲਈ ਬੱਚੇ ਦੇ ਸੁਭਾ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ। ਵਿਧਾਨਿਕ ਸਿਖਿਆ ਮਨੋਵਿਗਿਆਨ ਦੇ ਖਾਸੇ ਅਧਿਅਨਾਂ ਤੋਂ ਬਿਨਾਂ ਸੰਭਵ ਨਹੀਂ। ਵਿਧਾਨਿਕ